ਨਵੀਂ ਦਿੱਲੀ: ਵ੍ਹੱਟਸਐਪ ‘ਤੇ ਕਈ ਵਾਰ ਅਸੀਂ ਗਲਤੀ ਨਾਲ ਮੈਸੇਜ ਜਾਂ ਚੈਟ ਡਿਲੀਟ ਕਰ ਦਿੰਦੇ ਹਾਂ ਅਤੇ ਇਹ ਮੈਸੇਜ ਅਸੀਂ ਸੇਵ ਕਰ ਕੇ ਰੱਖਣੇ ਹੁੰਦੇ ਹਨ। ਡਿਲੀਟਡ ਚੈਟ ਨੂੰ ਇੱਕ ਵਾਰ ਹੋਰ ਪੜ੍ਹਣ ਦਾ ਇੱਕ ਉਪਾਅ ਹੈ ਕਿ ਅਸੀਂ ਚੈਟ ਨੂੰ ਦੂਜੇ ਬੰਦੇ ਤੋਂ ਮੰਗਵਾ ਕੇ ਪੜ੍ਹ ਸਕਦੇ ਹੋ। ਪਰ ਜਦੋਂ ਤੁਸੀ ਚੈਟ ਨੂੰ ‘ਡਿਲੀਟ ਫਾਰ ਆਲ’ ਕੀਤਾ ਹੋਵੇ ਤਾਂ ਤੁਸੀਂ ਮੈਸੇਜ ਕਿਵੇਂ ਪੜ੍ਹ ਸਕਦੇ ਹੋ।
ਉਂਝ ਵ੍ਹੱਟਸਐਪ ਕੋਲ ਇਸ ਦਾ ਵੱਖਰਾ ਫੀਚਰ ਨਹੀ ਹੈ ਜਿਸ ‘ਚ ਤੁਸੀ ਡਿਲੀਟ ਕੀਤੇ ਮੈਸੇਜ ਨੂੰ ਦੁਬਾਰਾ ਪੜ੍ਹ ਸਕਦੇ ਹੋ। ਪਰ ਹੁਣ ਤੁਸੀ ਡਿਲੀਟਡ ਮੈਸੇਜ ਫੇਰ ਤੋਂ ਪੜ੍ਹ ਸਕਦੇ ਹੋ, ਜਿਸ ਦੇ ਲਈ ਤੁਸੀ ਥਰਡ ਪਾਰਟੀ ਐਪ ਦਾ ਇਸਤੇਮਾਲ ਕਰ ਸਕਦੇ ਹੋ। ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਇਹ ਕੰਮ ਕਰੇਗਾ।
ਵ੍ਹੱਟਸਐਪ ਨੇ ਕਈ ਫੀਚਰਾਂ ‘ਤੇ ਪਾਬੰਦੀ ਲਗਾਈ ਹੋਈ ਹੈ, ਜਿਨ੍ਹਾਂ ਦਾ ਥਰਡ ਪਾਰਟੀ ਐਪ ਨੂੰ ਅਕਸੈਸ ਨਹੀਂ ਮਿਲਦਾ। ਇਹ ਐਪ ਵ੍ਹੱਟਸਐਪ ਦੇ ਨੋਟੀਫੀਕੇਸ਼ਨ ਨੂੰ ਫੋਨ ਮੈਮਰੀ ‘ਚ ਸਟੋਰ ਕਰਦੇ ਹਨ। ਇਸ ਐਪ ਦੀ ਮਦਦ ਨਾਲ ਤੁਸੀ ਫੋਨ ‘ਚ ਸਟੋਰ ਮੈਸੇਜ ਨੂੰ ਫੇਰ ਤੋਂ ਪੜ੍ਹ ਸਕਦੇ ਹੋ।
ਜੇਕਰ ਤੁਸੀਂ ਆਪਣੇ ਵ੍ਹੱਟਸਐਪ ਦਾ ਡੇਟਾ ਚਾਹੁੰਦੇ ਹੋ ਤਾਂ ਤੁਸੀ ਉਸ ਫੋਨ ਦੀ ਲੋਕਲ ਮੈਮਰੀ ‘ਚ ਬੈਕਅੱਪ ਕੀਤਾ ਜਾ ਸਕਦਾ ਹੇ। ਡਿਲੀਟ ਮੈਸੇਜ ਨੂੰ ਪੜ੍ਹਣ ਲਈ ਤੁਸੀ ਬਸ ਇਸ ਡੇਟਾ ਨੂੰ ਰਿਸਟੋਰ ਕਰਨਾ ਹੋਵੇਗਾ। ਜਿਸ ਤੋਂ ਬਾਅਦ ਬੈਕਅੱਪ ਬਣਾਉਨ ਤੋਂ ਬਾਅਦ ਸਭ ਮੈਸੇਜ ਤੁਹਾਨੂੰ ਮਿਲ ਜਾਣਗੇ।