ਸਲਮਾਨ ਆਰਾਮ ਕਰਨ ਤੋਂ ਬਾਅਦ ਫੇਰ ਸੈੱਟ ‘ਤੇ ਆ ਗਏ ਹਨ। ‘ਭਾਰਤ’ ਦੇ ਪ੍ਰੋਡਿਊਸਰ ਅਤੁੱਲ ਅਗਨੀਹੋਤਰੀ ਆਏ ਦਿਨ ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਸੈੱਟ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਕੁਝ ਸਮਾਂ ਪਹਿਲਾਂ ਹੀ ਅਤੁਲ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਸਲਮਾਨ ਗੱਡੀ ‘ਚ ਬੈਠੇ ਨਜ਼ਰ ਆ ਹਏ ਹਨ। ਇਸ ਨੂੰ ਅਤੁੱਲ ਨੇ ਕੈਪਸ਼ਨ ਦਿੱਤਾ ਹੈ ‘ਭਾਰਤ ਦਿਨ 53’।
ਇਸ ਦੇ ਨਾਲ ਹੀ ਦੂਜੀ ਵੱਡੀ ਖ਼ਬਰ ਹੈ ਕਿ ‘ਭਾਰਤ’ ‘ਚ ‘ਭਾਬੀ ਜੀ ਘਰ ਪਰ ਹੈ’ ਦੇ ਐਕਟਰ ਆਸਿਫ ਸ਼ੇਖ ਦੀ ਐਂਟਰੀ ਹੋਈ ਹੈ ਜਿਸ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਅਤੁੱਲ ਨੇ ਆਸਿਫ ਦੀ ਵੀ ਇੱਕ ਫੋਟੋ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ ਕਿ ਆਸਿਫ ਹੁਣ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ਆਸਿਫ ਦੀ ਫੋਟੋ ਸ਼ੇਅਰ ਕਰ ਅਤੁੱਲ ਨੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਹੈ। ਇਹ ਆਸਿਫ ਦਾ ਪਹਿਲਾਂ ਸ਼ੈਡਿਊਲ ਹੈ। ‘ਭਾਰਤ’ ਅਗਲੇ ਸਾਲ ਈਦ ‘ਤੇ ਰਿਲੀਜ਼ ਹੋਣੀ ਹੈ।