ਮੁੰਬਈ: ਸਲਮਾਨ ਖ਼ਾਨ-ਕੈਟਰੀਨਾ ਕੈਫ ਦੀ ਫ਼ਿਲਮ ‘ਭਾਰਤ’ ਦਾ ਅੱਜ ਚੌਥਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ‘ਚ ਸਲਮਾਨ ਨੇ ਜਲ ਸੈਨਾ ਦੀ ਵਰਦੀ ਪਾਈ ਹੋਈ ਹੈ। ਪੋਸਟਰ ‘ਚ ਸਲਮਾਨ ਇਕਦਮ ਸਧਾਰਨ ਤੇ ਸਾਦੇ ਰੂਪ ‘ਚ ਕੈਟਰੀਨਾ ਕੈਫ ਨਜ਼ਰ ਆ ਰਹੇ ਹਨ। ਇਹ ਪੋਸਟਰ 1985 ਦੀ ਕਹਾਣੀ ਨੂੰ ਦਰਸਾ ਰਿਹਾ ਹੈ। ਇਸ ਨੂੰ ਦੇਖ ਸਲਮਾਨ ਦੇ ਫੈਨਸ ਦਾ ਕ੍ਰੇਜ਼ 7ਵੇਂ ਅਸਮਾਨ ‘ਤੇ ਪਹੁੰਚ ਗਿਆ ਹੈ।

ਪੋਸਟਰ ਨੂੰ ਸਲਮਾਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਸ਼ੇਅਰ ਕੀਤਾ ਹੈ। ਇਸ ‘ਤੇ ਫੈਨਸ ਨੇ ਖੂਬ ਲਾਈਕ ਤੇ ਕੁਮੈਂਟ ਕੀਤੇ ਤੇ ਸ਼ੇਅਰ ਵੀ ਕੀਤਾ ਹੈ। ਇਸ ਦੇ ਨਾਲ ਹੀ ਖ਼ਾਨ ਦੇ ਫੈਨਸ ਹੁਣ ਤੋਂ ਹੀ ਇਸ ਨੂੰ 400 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਫ਼ਿਲਮ ਕਹਿ ਰਹੇ ਹਨ। ਕੁਝ ਤਾਂ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਲਈ ਈਦ ਦਾ ਇੰਤਜ਼ਾਰ ਹੋਰ ਵੀ ਮੁਸ਼ਕਲ ਹੋ ਗਿਆ ਹੈ।


‘ਭਾਰਤ’ ਫ਼ਿਲਮ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ ਜੋ ਇਸ ਤੋਂ ਪਹਿਲਾਂ ਸਲਮਾਨ-ਕੈਟਰੀਨਾ ਦੀ ਜੋੜੀ ਨੂੰ ‘ਟਾਈਗਰ ਜ਼ਿੰਦਾ ਹੈ’ ‘ਚ ਵੀ ਪਰਦੇ ‘ਤੇ ਉਤਾਰ ਚੁੱਕੇ ਹਨ।