ਸਲਮਾਨ ਨੇ ਸੋਸ਼ਲ ਮੀਡੀਆ ‘ਤੇ ਖਾਸ ਦੋਸਤਾਂ ਨੂੰ ਕੀਤਾ ਯਾਦ
ਏਬੀਪੀ ਸਾਂਝਾ | 17 Oct 2018 02:28 PM (IST)
ਮੁੰਬਈ: ਸਲਮਾਨ ਖ਼ਾਨ ਬੇਸ਼ੱਕ ਆਪਣੇ ਕੰਮ ‘ਚ ਕਿੰਨਾ ਹੀ ਬਿਜ਼ੀ ਹੋਣ ਪਰ ਉਹ ਆਪਣੇ ਕਰੀਬੀਆਂ ਨੂੰ ਖਾਸ ਦਿਨਾਂ ‘ਤੇ ਯਾਦ ਕਰਨਾ ਨਹੀਂ ਭੁੱਲਦੇ। ਕੁਝ ਅਜਿਹਾ ਹੀ ਹੋਇਆ ਹੈ ‘ਕੁਛ-ਕੁਛ ਹੋਤਾ ਹੈ’ ਦੇ 20 ਸਾਲ ਪੂਰਾ ਹੋਣ ਦੀ ਖੁਸ਼ੀ ਮੌਕੇ। ਇਸ ਫ਼ਿਲਮ ‘ਚ ਸ਼ਾਹਰੁਖ ਖ਼ਾਨ, ਕਾਜੋਲ ਤੇ ਰਾਣੀ ਮੁਖਰਜੀ ਲੀਡ ਰੋਲ ‘ਚ ਸੀ ਪਰ ਫ਼ਿਲਮ ‘ਚ ਸਲਮਾਨ ਖ਼ਾਨ ਗੈਸਟ ਅਪੀਅਰੈਂਸ ‘ਚ ਨਜ਼ਰ ਆਏ ਸੀ। ਫ਼ਿਲਮ ਦੇ 20 ਸਾਲ ਪੂਰੇ ਹੋਣ ‘ਤੇ ਸਲਮਾਨ ਖ਼ਾਨ ਨੇ ਇੱਕ ਵੀਡੀਓ ਮੈਸੇਜ਼ ਰਿਕਾਰਡ ਕੀਤਾ ਹੈ ਜਿਸ ‘ਚ ਸਲਮਾਨ ਨੇ ਫ਼ਿਲਮ ਦੇ 20 ਸਾਲ ਪੂਰੇ ਹੋਣ ‘ਤੇ ਫ਼ਿਲਮ ਦੀ ਪੂਰੀ ਕਾਸਟ ਤੇ ਕਰੂ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਉਨ੍ਹਾਂ ਨੇ ਕਿਹਾ ਕਿ ਮੌਕਾ ਮਿਲਿਆ ਤਾਂ ਉਹ ਸ਼ਾਹਰੁਖ ਨਾਲ ਮੁੜ ਵੀ ਕੰਮ ਕਰਨ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਰਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘KKHH’ ਕਰਨ ਦੀਆਂ ਬੈਸਟ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਸਲਮਾਨ ਨੇ ਆਪਣੀ ਖਾਸ ਦੋਸਤ ਯੂਲੀਆ ਵੰਤੂਰ ਲਈ ਵੀ ਸੋਸ਼ਲ ਮੀਡੀਆ ‘ਤੇ ਖਾਸ ਮੈਸੇਜ਼ ਸ਼ੇਅਰ ਕਰਕੇ ਉਸ ਨੂੰ ਪਹਿਲੀ ਫ਼ਿਲਮ ਦੀ ਪਹਿਲੀ ਝਲਕ ਲਈ ਵਧਾਈ ਦਿੱਤੀ ਹੈ। ਸਲਮਾਨ ਨੇ ਫ਼ਿਲਮ ‘ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, "ਫ਼ਿਲਮ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ’ ਦੀ ਪੂਰੀ ਟੀਮ ਤੇ ਯੂਲੀਆ ਨੂੰ ਵਧੇਰੇ ਵਧਾਈਆਂ।" ਫ਼ਿਲਮ ‘ਚ ਯੂਲੀਆ ਦਾ ਕਿਰਦਾਰ ਕ੍ਰਿਸ਼ਨ ਭਗਤ ਤੇ ਮੀਰਾ ਨਾਲ ਮਿਲਦਾ-ਜੁਲਦਾ ਹੈ। ਫ਼ਿਲਮ ‘ਚ ਯੂਲੀਆ ਵਿਦੇਸ਼ੀ ਮਹਿਲਾ ਦਾ ਕਿਰਦਾਰ ਨਿਭਾਉਂਦੀ ਹੈ ਜੋ ਭਾਰਤੀ ਸੰਸਕ੍ਰਿਤੀ ਨੂੰ ਜਾਣਨ ਲਈ ਇੰਡੀਆ ਆਉਂਦੀ ਹੈ ਤੇ ਇੱਥੇ ਉਸ ਦਾ ਰੇਪ ਹੋ ਜਾਂਦਾ ਹੈ। ਫ਼ਿਲਮ ‘ਚ ਯੂਲੀਆ ਨਾਲ ਜਿੰਮੀ ਸ਼ੇਰਗਿੱਲ ਵੀ ਨਜ਼ਰ ਆਉਣਗੇ। ਫ਼ਿਲਮ ਅਗਲੇ ਸਾਲ ਰਿਲੀਜ਼ ਹੋਣੀ ਹੈ।