ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਦੇ ਤਿੰਨ ਸ਼ੈਡਿਊਲ ਪੂਰੇ ਹੋ ਚੁੱਕੇ ਹਨ। ਇਨ੍ਹਾਂ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਹੁਣ ਫ਼ਿਲਮ ਨਾਲ ਜੁੜੀ ਇੱਕ ਹੋਰ ਫੋਟੋ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਇਸ ਫੋਟੋ ਨੂੰ ਕਿਸੇ ਹੋਰ ਨੇ ਨਹੀਂ ਸਗੋਂ ‘ਭਾਰਤ’ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਫ਼ਿਲਮ ਦਾ ਖ਼ਤਰਨਾਕ ਸੀਨ ਦਿਖਾਇਆ ਗਿਆ ਹੈ। ਸਿਰਫ ਇੰਨਾ ਹੀ ਨਹੀਂ ਇਸ ‘ਚ ਸਲਮਾਨ ਬਾਈਕ ‘ਤੇ ਮੌਤ ਦੇ ਖੂਹ ‘ਚ ਚੱਕਰ ਲਾਉਂਦੇ ਨਜ਼ਰ ਆ ਰਹੇ ਹਨ।


ਹਾਲ ਹੀ ‘ਚ ‘ਭਾਰਤ’ ਦੇ ਖ਼ਤਰਨਾਕ ਸੀਨ ਦੀ ਸ਼ੂਟਿੰਗ ਖ਼ਤਮ ਹੋਈ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਲੀ ਨੇ ਸਲਮਾਨ ਨਾਲ ਸਟੰਟ ਡਾਇਰੈਕਟਰ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਫੋਟੋ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸੀਨ ਨੂੰ ਸ਼ੂਟ ਕਰਨਾ ਇਨ੍ਹਾਂ ਲਈ ਕਿੰਨਾ ਮੁਸ਼ਕਲ ਰਿਹਾ ਹੋਣਾ ਹੈ। ਫ਼ਿਲਮ ਅਗਲੇ ਸਾਲ ਈਦ ‘ਤੇ ਰਿਲੀਜ਼ ਹੋਣੀ ਹੈ। ਦੇਖਦੇ ਹਾਂ ਕਿ ਸੀਨ ਦੀ ਤਰ੍ਹਾਂ ਕਿ ਔਡੀਅੰਸ ਨੂੰ ਸਲਮਾਨ ਦੀ ਫ਼ਿਲਮ ਵੀ ਪਸੰਦ ਆਵੇਗੀ।