ਮੁੰਬਈ: ਬਾਲੀਵੁੱਡ ‘ਚ ਸਲਮਾਨ ਖ਼ਾਨ ਨੇ ਆਪਣੇ ਬੈਨਰ ਹੇਠ ਕਈ ਨਵੇਂ ਚਿਹਰਿਆਂ ਨੂੰ ਲੌਂਚ ਕੀਤਾ ਹੈ। ਇਸ ਦੇ ਨਾਲ ਹੀ ਖ਼ਾਨ ਬੈਨਰ ਹੁਣ ਇੱਕ ਅਜਿਹੀ ਅਦਾਕਾਰਾ ਨਾਲ ਕੰਮ ਕਰਨ ਜਾ ਰਿਹਾ ਹੈ ਜੋ ਪਹਿਲਾਂ ਤੋਂ ਹੀ ਹਿੱਟ ਹੈ। ਖ਼ਬਰਾਂ ਨੇ ਕਿ ਸਲਮਾਨ ਦਾ ਬੈਨਰ ਜਲਦੀ ਹੀ ਵੈਡਿੰਗ ਡ੍ਰਾਮਾ ਪ੍ਰੋਡਿਊਸ ਕਰਨ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ਇੱਕ ਛੋਟੇ ਸ਼ਹਿਰ ਦੀ ਹੋਵੇਗੀ, ਜਿਸ ‘ਚ ‘ਸੋਨੂੰ ਕੇ ਟੀਟੂ ਕੀ ਸਵੀਟੀ’ ਸਟਾਰ ਨੁਸਰਤ ਭਰੂਚਾ ਨੂੰ ਅਪ੍ਰੋਚ ਕੀਤਾ ਗਿਆ ਹੈ। ਫ਼ਿਲਮ ਦੀ ਕਾਸਟਿੰਗ ਅਜੇ ਵੀ ਹੋ ਰਹੀ ਹੈ ਤੇ ਜਲਦੀ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਇਸ ਨੂੰ ਰਾਜ ਸਾਂਡੀਲੈ ਡਾਇਰੈਕਟ ਕਰ ਰਹੇ ਹਨ। ਫ਼ਿਲਮ ਲਵ ਸਟੋਰੀ ਹੋਵੇਗੀ ਜਿਸ ਦੀ ਕਹਾਣੀ ਦਿੱਲੀ ਤੋਂ ਸ਼ੁਰੂ ਹੋਵੇਗੀ। ਨੁਸਰਤ ਨੂੰ ਹੁਣ ਤਕ ਕਈ ਹਿੱਟ ਫ਼ਿਲਮਾਂ ‘ਚ ਦੇਖਿਆ ਗਿਆ ਹੈ। ਜੇਕਰ ਸਲਮਾਨ ਦੀ ਗੱਲ ਕਰੀਏ ਤਾਂ ਸਲਮਾਨ ਜਲਦੀ ਹੀ ‘ਭਾਰਤ’ ਫ਼ਿਲਮ ’ਚ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ ਉਨ੍ਹਾਂ ਨੇ ਹਾਲ ਹੀ ‘ਚ ਖ਼ਤਮ ਕੀਤੀ ਹੈ। ‘ਭਾਰਤ’ ‘ਚ ਸਲਮਾਨ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ।