ਨਵੀਂ ਦਿੱਲੀ: ਕੁਝ ਦੇਸ਼ਾਂ ‘ਚ ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਹਾਨੂੰ ਵੱਖਰੀ ਹੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਲੋਕ ਸੋਚਦੇ ਹਨ ਕਿ ਤੁਸੀਂ ਅਮੀਰ ਹੋ ਤੇ ਚੰਗਾ ਲਾਈਫਸਟਾਈਲ ਜਿਉਂਦੇ ਹੋ ਪਰ ਉਨ੍ਹਾਂ ਦਾ ਕੀ ਜੋ ਮਹਿੰਗਾ ਫੋਨ ਰੱਖਣ ਦਾ ਸ਼ੌਕ ਰੱਖਦੇ ਹਨ। ਹੁਣ ਰੂਸ ਦੀ ਲਗਜ਼ਰੀ ਬ੍ਰਾਂਡ ਕਾਵਿਆਰ ਨੇ ਗ੍ਰੈਂਡ ਕਾਂਪਲੀਕੇਸ਼ਨ ਸਕੇਲੇਟਨ ਟੂਰਬਿਲੀਅਨ ਰੇਂਜ ਦੇ ਦੋ ਲੇਟੇਸਟ ਸਮਾਰਟਫੋਨ ਦਾ ਪਲਾਨ ਕੀਤਾ ਹੈ ਜੋ ਆਈਫੋਨ ਐਕਸਐਸ ਤੇ ਆਈਫੋਨ ਐਕਸ ਮੈਕਸ ਹਨ।



Caviar ਨੇ ਆਈਫੋਨ ਦੇ 64ਜੀਬੀ ਮਾਡਲ ਦੀ ਕੀਮਤ 5.8 ਲੱਖ ਰੁਪਏ, ਐਕਸਐਸ ਦੇ 156 ਜੀਬੀ ਸਟੋਰੇਜ਼ ਮਾਡਲ ਦੀ ਕੀਮਤ 3.01 ਲੱਖ ਰੁਪਏ ਰੱਖੀ ਹੈ ਜਦਕਿ ਦੇ 256 ਜੀਬੀ ਮਾਡਲ ਦੀ ਕੀਮਤ 6.29 ਰੱਖੀ ਹੈ। ਉਧਰ, ਆਈਫੋਨ ਐਕਸ ਮੈਕਸ ਦੀ ਕੀਮਤ 6.54 ਲੱਖ ਰੁਪਏ ਰੱਖੀ ਹੈ।

ਇਨ੍ਹਾਂ ਸਪੈਸ਼ਲ ਐਡੀਸ਼ਨ ਫੋਨਾਂ ‘ਚ ਬਲੈਕ ਟਾਈਟੇਨੀਅਮ ਪੈਨਲ ਯਾਨੀ ਪੀਵੀਡੀ ਕੋਟਿੰਗ ਦਾ ਇਸਤੇਮਾਲ ਹੋਇਆ ਹੈ ਜਿਸ ‘ਚ ਪੱਥਰ ਤੇ ਗੋਲਡ ਪਲੇਟੇਡ ਐਲੀਮੈਂਟ ਦਾ ਕੰਮ ਕੀਤਾ ਗਿਆ ਹੈ। ਉਧਰ ਫੋਨ ਦੇ ਪਿੱਛੇ ਇੱਕ ਮਕੈਨੀਕਲ ਘੜੀ ਵੀ ਦਿੱਤੀ ਗਈ ਹੈ।



ਕੰਪਨੀ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਕੁਝ ਵੱਖਰਾ ਦੇਣਾ ਚਾਹੁੰਦੇ ਸੀ ਤੇ ਅਸੀਂ ਅਜਿਹਾ ਕੀਤਾ ਪਰ ਅਸੀਂ ਇਸ ਤੋਂ ਅਜੇ ਵੀ ਖੁਸ਼ ਨਹੀ, ਅਸੀਂ ਇਸ ਨੂੰ ਇੱਕ ਲੈਵਲ ਹੋਰ ਅੱਗੇ ਲੇ ਕੇ ਜਾਣਾ ਚਾਹੁੰਦੇ ਹਾਂ।

ਕੰਪਨੀ ਨੇ ਇਸ ਦੇ ਨਾਲ ਹੀ ਐਲਾਨ ਕੀਤਾ ਹੈ ਕਿ ਕੰਪਨੀ ਕੋਲ ਇਨ੍ਹਾਂ ਸਪੈਸ਼ਲ ਅਡੀਸ਼ਨ ਫੋਨਾਂ ਦੇ ਸਿਰਫ 99 ਪੀਸ ਹਨ ਜਿਨ੍ਹਾਂ ਨੂੰ ਕਰੀਦਣ ਲਈ ਤੁਹਾਨੂੰ ਜਲਦੀ ਕਰਨੀ ਹੋਵੇਗੀ।