ਨਵੀਂ ਦਿੱਲੀ: ਕ੍ਰੋਮੀਅਮ ਇੰਜਨ ‘ਚ ਅਪਡੇਟ ਤੋਂ ਬਾਅਦ ਗੂਗਲ ਨੇ ਆਪਣੇ ਸਭ ਤੋਂ ਫੇਮਸ ਕਰੋਮ ਬ੍ਰਾਊਜਰ ‘ਚ ਡਿਫਾਲਟ ਸਰਚ ਇੰਜਨ ਦਾ ਨਵਾਂ ਆਪਸ਼ਨ ਦਿੱਤਾ ਹੈ। ਕਰੋਮ 73 ਦੇ ਰਿਲੀਜ਼ ਤੋਂ ਬਾਅਦ ਗੂਗਲ ਨੇ ‘ਡਕਡਕਗੋ’ ਨੂੰ ਪ੍ਰੈਫਰਡ ਸਰਚ ਇੰਜਨ ਦੇ ਤੌਰ ‘ਤੇ ਦੁਨੀਆ ਦੀਆਂ 60 ਮਾਰਕਿਟਾਂ ‘ਚ ਲੌਂਚ ਕੀਤਾ ਹੈ।
ਇਸ ‘ਚ ਅਮਰੀਕਾ ਦੇ ਨਾਲ ਯੂਨਾਈਟਿਡ ਕਿੰਗਡਮ ਵੀ ਸ਼ਾਮਲ ਹੈ। ਗੂਗਲ ਨੇ ਇਸ ‘ਚ ਅਜੇ ਜ਼ਿਆਦਾ ਫੀਚਰ ਨਹੀਂ ਦਿੱਤੇ ਹਨ। ਇਸ ‘ਚ ਮੀਡੀਆ ਕੀ ਦੇ ਲਈ ਨਵਾਂ ਸਪੋਰਟ ਦਿੱਤਾ ਗਿਆ ਹੈ। ਇਸ ਬਦਲਾਅ ਨੂੰ ਗੀਟਹੱਬ ਨਾਲ ਸਪੋਰਟ ਕੀਤਾ ਜਾ ਸਕਦਾ ਹੈ। ਗੂਗਲ ਨੇ ਕਿਹਾ, “ਉਸ ਨੇ ਯੂਸਜ਼ ਸਟੈਟਿਸਟਿਕਸ ਨੂੰ ਮੌਜੂਦ ਸਰਚ ਇੰਜਨ ‘ਤੇ ਅਪਡੇਟ ਕਰ ਦਿੱਤਾ ਹੈ।”