ਹੌਰਰ ਫ਼ਿਲਮ ਲਈ ਸਲਮਾਨ ਖ਼ਾਨ ਬਣਨਗੇ ‘ਆਦਮਖੋਰ’
ਏਬੀਪੀ ਸਾਂਝਾ | 05 Apr 2019 05:42 PM (IST)
‘ਦਬੰਗ-3’ ਦੀ ਸ਼ੂਟਿੰਗ ਤੋਂ ਬਾਅਦ ਉਹ ਇੱਕ ਹੌਰਰ ਫ਼ਿਲਮ ਬਣਾਉਣਗੇ। ਜੀ ਹਾਂ, ਇਸ ਫ਼ਿਲਮ ਨੂੰ ਸਲਮਾਨ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣਾਉਣਗੇ। ਇਸ ਦਾ ਟਾਈਟਲ ਵੀ ਉਨ੍ਹਾਂ ਨੇ ‘ਆਦਮਖੋਰ’ ਚੁਣਿਆ ਹੈ।
ਮੁੰਬਈ: ਅੱਜਕਲ੍ਹ ਸਲਮਾਨ ਖ਼ਾਨ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਸ਼ੂਟਿੰਗ ਕਰਨ ‘ਚ ਲੱਗੇ ਹਨ। ਖ਼ਬਰ ਸਾਹਮਣੇ ਆਈ ਹੈ ਕਿ ‘ਦਬੰਗ-3’ ਦੀ ਸ਼ੂਟਿੰਗ ਤੋਂ ਬਾਅਦ ਉਹ ਇੱਕ ਹੌਰਰ ਫ਼ਿਲਮ ਬਣਾਉਣਗੇ। ਜੀ ਹਾਂ, ਇਸ ਫ਼ਿਲਮ ਨੂੰ ਸਲਮਾਨ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣਾਉਣਗੇ। ਇਸ ਦਾ ਟਾਈਟਲ ਵੀ ਉਨ੍ਹਾਂ ਨੇ ‘ਆਦਮਖੋਰ’ ਚੁਣਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਟਾਈਟਲ ਇੰਡੀਅਨ ਮੋਸ਼ਨ ਪਿਕਚਰਸ ਐਸੋਸੀਏਸ਼ਨ ਦੇ ਨਾਲ ਰਜਿਸਟਰ ਕਰਵਾਇਆ ਗਿਆ ਪਰ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਸਲਮਾਨ ਇਸ ਫ਼ਿਲਮ ‘ਚ ਖੁਦ ਐਕਟਿੰਗ ਕਰਨਗੇ ਜਾਂ ਨਹੀ। ਇਸ ਤੋਂ ਇਲਾਵਾ ਸਲਮਾਨ ਇਸ ਈਦ ‘ਤੇ ਫਿਲਮ ‘ਭਾਰਤ’ ਲੈ ਕੇ ਆ ਰਹੇ ਹਨ ਜਦਕਿ ਉਨ੍ਹਾਂ ਦੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਚੱਲ ਰਹੀ ਹੈ, ਜੋ ਇਸੇ ਸਾਲ ਦਸੰਬਰ ‘ਚ ਰਿਲੀਜ਼ ਹੋਣੀ ਹੈ। ਇਨ੍ਹਾਂ ਤੋਂ ਇਲਾਵਾ ਵੀ ਸਲਮਾਨ ਕੋਲ ‘ਇੰਸ਼ਾਅੱਲ੍ਹਾ’ ਤੇ ‘ਕਿੱਕ-2’ ਜਿਹੀਆਂ ਫ਼ਿਲਮਾਂ ਦੇ ਆਫਰ ਹਨ।