ਮੁੰਬਈ: ਦਬੰਗ ਖ਼ਾਨ ਸਲਮਾਨ ਕਾਫੀ ਦਿਨਾਂ ਤੋਂ ਆਪਣੀ ਆਉਣ ਵਾਲੀ ਫ਼ਿਲਮ ‘ਦਬੰਗ-3’ ‘ਚ ਬਿਜ਼ੀ ਹਨ। ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ਦੇ ਪ੍ਰਮੋਸ਼ਨ ਦਾ ਬਿਗੁਲ ਵਜਾਉਂਦੇ ਹੋਏ ਸੋਸ਼ਲ ਮੀਡੀਆ ‘ਤੇ ਦਿਲਚਸਪ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਸਲਮਾਨ ਦਬੰਗ ਦੇ ਪੁਲਿਸ ਵਾਲੇ ਕਿਰਵਾਰ ‘ਚੁਲਬੁਲ ਪਾਂਡੇ’ ਦੀ ਲੁੱਕ ‘ਚ ਨਜ਼ਰ ਆ ਰਹੇ ਹਨ।
ਵੀਡੀਓ ਨੂੰ ਟਵੀਟ ਕਰਦੇ ਹੋਏ ਸਲਮਾਨ ਖ਼ਾਨ ਨੇ ਕੈਪਸ਼ਨ ‘ਚ ਲਿਖਿਆ, “ਹੈਲੋ! ਮੇਰਾ ਨਾਂ ਚੁਲਬੁਲ ਪਾਂਡੇ ਹੈ। ਤੁਹਾਨੂੰ ਮਿਲਕੇ ਚੰਗਾ ਲੱਗਿਆ।” ਇਸ ਦੇ ਨਾਲ ਹੀ ਸਲਮਾਨ ਨੇ ਟਵਿਟਰ ਹੈਂਡਲ ‘ਤੇ ਆਪਣਾ ਨਾਂ ਵੀ ਬਦਲ ਲਿਆ ਹੈ ਤੇ ਨਾਂ ਰੱਖਿਆ ਹੈ ਚੁਲਬੁਲ ਪਾਂਡੇ।
ਇਸ 52 ਸੈਕਿੰਡ ਦੇ ਵੀਡੀਓ ‘ਚ ਸਲਮਾਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਚੁਲਬੁਲ ਦੇ ਨਾਂ ਨਾਲ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨਗੇ। ਵੀਡੀਓ ‘ਚ ਸਲਮਾਨ ਨੇ ਕੀ ਕਿਹਾ ਇਹ ਤੁਸੀਂ ਖੁਦ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰ ਸੁਣ ਲਿਓ।