ਸਲਮਾਨ ਦੀ ‘ਦਬੰਗ-3’ ਦੀ ਸ਼ੂਟਿੰਗ ਹੁਣ ਮੁੰਬਈ ‘ਚ, ਟੀਮ ਨੂੰ ਜੁਆਇੰਨ ਕਰਨਗੇ ਸੁਦੀਪ
ਏਬੀਪੀ ਸਾਂਝਾ | 19 Apr 2019 03:55 PM (IST)
ਸਲਮਾਨ ਖ਼ਾਨ ਆਪਣੀ ਅਗਲੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਦੇ ਮਾਹੇਸ਼ਵਰ ਸ਼ੈਡਿਊਲ ਨੂੰ ਕਾਸਟ ਨੇ ਖ਼ਤਮ ਕਰ ਲਿਆ ਹੈ।
ਮੁੰਬਈ: ਸਲਮਾਨ ਖ਼ਾਨ ਇੱਕ ਪਾਸੇ ਆਪਣੀ ਫ਼ਿਲਮ ‘ਭਾਰਤ’ ਦੇ ਪੋਸਟਰ ਰਿਲੀਜ਼ ਕਰ ਰਹੇ ਹਨ ਤੇ ਦੂਜੇ ਪਾਸੇ ਉਹ ਆਪਣੀ ਅਗਲੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਦੇ ਮਾਹੇਸ਼ਵਰ ਸ਼ੈਡਿਊਲ ਨੂੰ ਕਾਸਟ ਨੇ ਖ਼ਤਮ ਕਰ ਲਿਆ ਹੈ। ਹੁਣ ਫ਼ਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਹੋਣੀ ਹੈ। ਇਸ ਦੀ ਸ਼ੂਟਿੰਗ ਦੋ ਹਫਤੇ ਬਾਅਦ ਸ਼ੁਰੂ ਹੋਣੀ ਹੈ। ਇਸ ਵਾਰ ਫ਼ਿਲਮ ਦੀ ਸ਼ੂਟਿੰਗ ਮੁੰਬਈ ਦੇ ਮਲਾਡ ‘ਚ ਸ਼ੁਰੂ ਹੋਣੀ ਹੈ। ਇਸ ਦੀ ਇੱਕ ਦਿਨ ਪਹਿਲਾਂ ਆਊਟਡੋਰ ਸੀਕਵੈਂਸ ਦੀ ਸ਼ੂਟਿੰਗ ਹੋਣੀ ਹੈ। ਪਹਿਲੇ ਸ਼ੈਡਿਊਲ ਦੌਰਾਨ ਉਨ੍ਹਾਂ ਦੇ ਸੈੱਟ ਤੋਂ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਇਸ ਦੇ ਨਾਲ ਹੀ ਖ਼ਬਰਾਂ ਤਾਂ ਇਹ ਵੀ ਹਨ ਕਿ ਹੁਣ ਫ਼ਿਲਮ ਦੇ ਨਾਲ ਕਨੰੜ ਐਕਟਰ ਸੁਦੀਪ ਵੀ ਜੁੜਨ ਵਾਲੇ ਹਨ। ਫ਼ਿਲਮ ਦੀ ਸ਼ੂਟਿੰਗ ਕਰੀਬ ਦੋ ਮਹੀਨੇ ਹੋਰ ਚੱਲੇਗੀ। ਇਸ ਤੋਂ ਬਾਅਦ ਫ਼ਿਲਮ ਦੇ ਗਾਣਿਆਂ ਦੀ ਸ਼ੂਟਿੰਗ ਹੋਣੀ ਹੈ ਜਿਨ੍ਹਾਂ ਨੂੰ ਕਿਤੇ ਹੋਰ ਸ਼ੂਟ ਕੀਤਾ ਜਾਣਾ ਹੈ। ਫ਼ਿਲਮ ‘ਚ ਸੁਦੀਪ ਵਿਲੇਨ ਦਾ ਕਿਰਦਾਰ ਕਰ ਰਹੇ ਹਨ। ਇਸ ਦਾ ਮਤਲਬ ਕੀ ਸਲਮਾਨ ਤੇ ਸੁਦੀਪ ‘ਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ।