ਸਲਮਾਨ ਨਹੀਂ ਪਾਉਂਦਾ ਮਹਿੰਗੇ ਕੱਪੜੇ, ਜੀਨਸ 15 ਸਾਲ ਤੇ ਜੁੱਤੇ 20 ਸਾਲ ਪੁਰਾਣੇ !
ਏਬੀਪੀ ਸਾਂਝਾ | 27 Mar 2019 04:53 PM (IST)
ਮੁੰਬਈ: ਬਾਲੀਵੁੱਡ ਸਟਾਰਸ ਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਕਾਫੀ ਆਲੀਸ਼ਾਨ ਹੁੰਦੀ ਹੈ ਪਰ ਕੁਝ ਸਟਾਰ ਹਨ ਜੋ ਅਜੇ ਵੀ ਸਾਦਗੀ ਭਰਿਆ ਜੀਵਨ ਜਿਉਂਦੇ ਹਨ। ਅਜਿਹਾ ਇੱਕ ਸਟਾਰ ਹੈ ਬਾਲੀਵੁੱਡ ਦਾ ਦਬੰਗ ਖ਼ਾਨ ਸਲਮਾਨ। ਇਸ ਬਾਰੇ ਅਸੀਂ ਨਹੀਂ ਸਗੋਂ ਖੁਦ ਸਲਮਾਨ ਨੇ ਖੁਲਾਸਾ ਕੀਤਾ ਹੈ। ਸਲਮਾਨ ਦਾ ਕਹਿਣਾ ਹੈ ਕਿ ਉਹ ਆਪਣੇ ਸਟਾਰਡਮ ਨੂੰ ਕਦੇ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਕਿਹਾ, “ਮੈਂ ਸਟਾਰ ਦੀ ਤਰ੍ਹਾਂ ਵਰਤਾਅ ਨਹੀਂ ਕਰਦਾ ਤੇ ਮੈਂ ਸਟਾਰ ਦੀ ਤਰ੍ਹਾਂ ਨਹੀਂ ਜਿਉਂਦਾ। ਇਹ ਤਾਂ ਲੋਕ ਹੀ ਹਨ ਜੋ ਮੈਨੂੰ ਅਜਿਹਾ ਮੰਨਦੇ ਹਨ।” ਇੱਕ ਇੰਟਰਵਿਊ ‘ਚ ਸਲਮਾਨ ਨੇ ਕਿਹਾ, “ਮੈਂ 550 ਰੁਪਏ ਦੀ ਟੀ-ਸ਼ਰਟ ਪਾਈ ਹੈ ਤੇ ਮੇਰੀ ਜੀਨਸ ਕਰੀਬ 15 ਸਾਲ ਪੁਰਾਣੀ ਹੈ। ਇੰਨਾ ਹੀ ਨਹੀਂ ਮੇਰੇ ਜੁੱਤੇ ਵੀ ਕਰੀਬ 20 ਸਾਲ ਪੁਰਾਣੇ ਹਨ। ਲੋਕ ਮੇਰੇ ਵੱਲੋਂ ਨਿਭਾਏ ਕਿਰਦਾਰਾਂ ਕਰਕੇ ਮੈਨੂੰ ਸਟਾਰ ਦੀ ਤਰ੍ਹਾਂ ਟ੍ਰੀਟ ਕਰਦੇ ਹਨ।” ਉਨ੍ਹਾਂ ਅੱਗੇ ਕਿਹਾ, “ਫ਼ਿਲਮ ਇੰਡਸਟਰੀ ‘ਚ ਇੰਨੇ ਸਾਲ ਕੰਮ ਕਰਨ ਤੋਂ ਬਾਅਦ ਮੈਨੂੰ ਆਪਣੀ ਸਕ੍ਰਿਪਟ ਚੁਣਨ ਦੀ ਆਜ਼ਾਦੀ ਮਿਲੀ ਹੈ। ਮੈਂ ਕਈ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਨਾਲ ਕੰਮ ਕੀਤਾ ਹੈ ਜਿਨ੍ਹਾਂ ਤੋਂ ਮੈਨੂੰ ਸਿੱਖਣ ਨੂੰ ਮਿਲਿਆ ਕਿ ਮੈਨੂੰ ਕੀ ਚੁਣਨਾ ਚਾਹਿਦਾ ਹੈ ਤੇ ਕੀ ਨਹੀਂ। ਇਸ ਦੇ ਨਾਲ ਹੀ ਸਲਮਾਨ ਨੂੰ ਪੁੱਛਿਆ ਗਿਆ ਕਿ ਕੀ ਉਹ ਅਪਾਣੀ ਆਲੋਚਨਾ ਨੂੰ ਕਿਵੇਂ ਦੇਖਦੇ ਹਨ ਤਾਂ ਉਨ੍ਹਾਂ ਕਿਹਾ, “ਮੈਂ ਆਲੋਚਨਾਵਾਂ ‘ਤੇ ਧਿਆਨ ਹੀ ਨਹੀਂ ਦਿੰਦਾ ਜਦੋਂ ਤਕ ਉਹ ਮੇਰੇ ਕਿਸੇ ਕਰੀਬੀ ਜਾਂ ਦੋਸਤ ਵੱਲੋਂ ਨਾ ਹੋਵੇ।”