ਮੁੰਬਈ: ਹਾਲ ਹੀ ‘ਚ ਕੈਟਰੀਨਾ ਕੈਫ, ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਤੇ ਗਈ ਸੀ, ਜਿੱਥੇ ਉਸ ਨੂੰ ਪੁੱਛਿਆ ਗਿਆ ਕਿ ਉਹ ਨਵੇਂ ਸਟਾਰਸ ‘ਚ ਕਿਸ ਦੇ ਨਾਲ ਸਕਰੀਨ ਸ਼ੇਅਰ ਕਰਨਾ ਪਸੰਦ ਕਰੇਗੀ ਤਾਂ ਉਸ ਨੇ ਵਿੱਕੀ ਕੌਸ਼ਲ ਦਾ ਨਾਂਅ ਲਿਆ ਸੀ। ਇਸ ਬਾਰੇ ਜਦੋਂ ਕਰਨ ਨੇ ਵਿੱਕੀ ਨੂੰ ਦੱਸਿਆ ਤਾਂ ਉਹ ਸ਼ੋਅ ‘ਚ ਸੌਫੇ ‘ਤੇ ਹੀ ਬੇਹੋਸ਼ ਹੋ ਗਏ।

ਇਸ ਤੋਂ ਬਾਅਦ ਹਾਲ ਹੀ ‘ਚ ਇੱਕ ਅਵਾਰਡ ਨਾਈਟ ‘ਚ ਕੈਟਰੀਨਾ ਅਤੇ ਵਿੱਕੀ ਆਹਮੋ-ਸਾਹਮਣੇ ਆ ਗਏ। ਜਿੱਥੇ ਮੌਕੇ ਦਾ ਫਾਈਦਾ ਚੁੱਕਦੇ ਹੋਏ ਵਿੱਕੀ ਨੇ ਕੈਟਰੀਨਾ ਨੂੰ ਵਿਆਹ ਲਈ ਪ੍ਰਪੋਜ਼ ਵੀ ਕਰ ਹੀ ਦਿੱਤਾ। ਬੇਸ਼ੱਕ ਇਸ ਪ੍ਰਪੋਜ਼ਲ ਨੂੰ ਕੈਟ ਨੇ ਇਨਕਾਰ ਕਰ ਦਿੱਤਾ ਪਰ ਸਲਮਾਨ ਖ਼ਾਨ ਦਾ ਇਸ ‘ਤੇ ਰਿਐਕਸ਼ਨ ਦੇਖਣ ਵਾਲਾ ਸੀ।


ਜੀ ਹਾਂ, ਇਹ ਗੱਲ ਸਲਮਾਨ ਦੇ ਸਾਹਮਣੇ ਹੀ ਹੋਈ ਹੈ ਅਤੇ ਸਲਮਾਨ ਇਸ ਗੱਲ ‘ਤੇ ਗੁੱਸਾ ਹੋਣ ਵੀ ਥਾਂ ਆਪਣੀ ਭੈਣ ਅਰਪਿਤਾ ਦੇ ਮੋਢੇ ‘ਤੇ ਸਿਰ ਰੱਖ ਸੋ ਗਏ ਅਤੇ ਜਦੋਂ ਉਨ੍ਹਾਂ ਨੇ ਕੈਟਰੀਨਾ ਦਾ ਇਸ ‘ਤੇ ਜਵਾਬ ਸੁਣਿਆ ਤਾਂ ਉਹ ਖੁਸ਼ ਹੋ ਗਏ।

ਸਲਮਾਨ ਅਤੇ ਕੈਟਰੀਨਾ ਇੱਕ ਵਾਰ ਫੇਰ ਇਸ ਸਾਲ ਈਦ ‘ਤੇ ਫ਼ਿਲਮ ‘ਭਾਰਤ’ ‘ਚ ਨਜ਼ਰ ਆਉਣਗੇ। ‘ਭਾਰਤ’ ਨੂੰ ਅਲੀ ਅੱਬਾਸ ਜ਼ਫ਼ਰ ਡਾਇਰੈਕਟ ਕਰ ਰਹੇ ਹਨ। ਜਿਸ ਦੀ 80% ਸ਼ੂਟਿੰਗ ਮੁਕਮਲ ਹੋ ਚੁੱਕੀ ਹੈ।