ਨਵੀਂ ਦਿੱਲੀ: ਫ਼ਿਲਮਾਂ 'ਚ ਵਿਲੇਨ ਵਜੋਂ ਮਸ਼ਹੂਰ ਮੋਗਾ ਦੇ ਅਦਾਕਾਰ ਸੋਨੂੰ ਸੂਦ ਅਸਲ ਜ਼ਿੰਦਗੀ 'ਚ ਸੁਪਰਹੀਰੋ ਸਾਬਤ ਹੋ ਰਹੇ ਹਨ। ਪੰਜਾਬ ਦੇ ਮੋਗਾ ਤੋਂ ਉੱਠ ਕੇ ਬਾਲੀਵੁੱਡ ਵਿੱਚ ਵੱਡਾ ਨਾਂ ਬਣਾਉਣ ਸੋਨੂੰ ਨੇ ਹੁਣ ਤਕ ਸਾਢੇ ਸੱਤ ਸੌ ਤੋਂ ਵੱਧ ਪਰਵਾਸੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਇਆ ਹੈ। ਅਜਿਹੇ 'ਚ ਸਮ੍ਰਿਤੀ ਇਰਾਨੀ ਨੇ ਸੋਨੂ ਸੂਦ ਦੀ ਤਾਰੀਫ਼ ਕੀਤੀ ਹੈ। ਸਮ੍ਰਿਤੀ ਨੇ ਲਿਖਿਆ ਸੋਨੂ ਤੁਸੀਂ ਲੋੜਵੰਦਾਂ ਲਈ ਜੋ ਦਇਆ ਦਿਖਾਈ ਹੈ, ਉਸ 'ਤੇ ਮੈਨੂੰ ਮਾਣ ਹੈ।





ਸੋਨੂੰ ਸੂਦ ਦੇ ਇੱਕ ਟਵੀਟ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਆਪਣੇ ਸਾਥੀ ਕਲਾਕਾਰ ਦੇ ਤੌਰ 'ਤੇ ਮੈ ਤਹਾਨੂੰ ਦੋ ਦਹਾਕਿਆਂ ਤੋਂ ਜਾਣਦੀ ਹਾਂ ਪਰ ਅੱਜ ਦੇ ਇਨ੍ਹਾਂ ਮੁਸ਼ਕਲ ਹਾਲਾਤ 'ਚ ਜੋ ਦਇਆ ਤੁਸੀਂ ਦਿਖਾਈ ਹੈ, ਉਸ ਨੇ ਮੈਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ। ਲੋੜਵੰਦਾਂ ਦੀ ਮਦਦ ਲਈ ਸ਼ੁਕਰੀਆ।


ਇਹ ਵੀ ਪੜ੍ਹੋ: ਜਾ ਕੋ ਰਾਖੇ ਸਾਈਆ! ਪੂਰਾ ਜਹਾਜ਼ ਤਬਾਹ, ਫਿਰ ਵੀ ਬਚ ਗਿਆ ਜ਼ੁਬੈਰ, ਹੁਣ ਦੱਸੀ ਸਾਰੀ ਕਹਾਣੀ...


ਸੋਨੂੰ ਸੂਦ ਨਾਲ 'ਘਰ ਭੇਜੋ ਪਹਿਲ' 'ਚ ਨੀਤੀ ਗੋਇਲ ਵੀ ਮਦਦ ਕਰ ਰਹੀ ਹੈ। ਦੋਵਾਂ ਨੇ ਹੁਣ ਤਕ 20 ਬੱਸਾਂ ਜ਼ਰੀਏ ਕਰਨਾਟਕ ਤੇ ਯੂਪੀ ਦੇ 750 ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਦੱਸਿਆ ਜਾ ਰਿਹਾ ਕਿ ਇੱਕ ਬੱਸ ਦੇ ਆਉਣ ਜਾਣ ਦਾ 64 ਹਜ਼ਾਰ ਤੋਂ ਪੌਣੇ ਦੋ ਲੱਖ ਤਕ ਦਾ ਖਰਚ ਆਉਂਦਾ ਹੈ ਤੇ ਇਹ ਖਰਚ ਦੋਵੇਂ ਇਕੱਲੇ ਹੀ ਚੁੱਕ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ