ਸਲਮਾਨ ਮਗਰੋਂ ਸੰਜੇ ਦੱਤ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ | 01 Apr 2019 04:29 PM (IST)
ਮੁੰਬਈ: ਇਨ੍ਹੀਂ ਦਿਨੀਂ ਇੰਡਸਟਰੀ ‘ਚ ਲਗਜ਼ਰੀ ਕਾਰਾਂ ਖਰੀਦਣ ਦਾ ਫੈਸ਼ਨ ਚੱਲ ਰਿਹਾ ਹੈ। ਸਲਮਾਨ ਖ਼ਾਨ ਨੇ ਜਿੱਥੇ ਆਪਣੀ ਮਾਂ ਨੂੰ ਰੇਂਜ ਰੋਵਰ ਗਿਫਟ ਕੀਤੀ, ਉੱਥੇ ਹੀ ਕੈਟਰੀਨਾ ਨੇ ਖੁਦ ਲਈ ਲਗਜ਼ਰੀ ਕਾਰ ਖਰੀਦੀ। ਹੁਣ ਖ਼ਬਰ ਹੈ ਕਿ ਬਾਲੀਵੁੱਡ ਦੇ ਸੰਜੂ ਬਾਬਾ ਨੇ ਵੀ ਰੇਂਜ ਰੋਵਰ ਵੋਗ ਖਰੀਦੀ ਹੈ। ਇਸ ਦੀ ਕੀਮਤ 2.33 ਕਰੋੜ ਰੁਪਏ ਹੈ। ਸੰਜੇ ਦੀ ਨਵੀਂ ਐਸਯੂਵੀ ਦੇ ਐਕਸਟੀਰੀਅਰ ਤੇ ਇਨਟੀਰੀਅਰ ‘ਚ ਬਦਲਾਅ ਕੀਤੇ ਗਏ ਹਨ। ਸੰਜੇ ਨੇ ਐਸਯੂਵੀ ਲਈ ਆਪਣੀ ਪਸੰਦੀਦਾ ਸਿਗਨੇਚਰ ਨੰਬਰ ਪਲੇਟ ਲਈ ਹੈ। ਇਸ ਐਸਯੂਵੀ ‘ਚ 4.4 ਲੀਟਰ ਦੀ ਤਾਕਤ ਦਾ SDV8, 8 ਸਿਲੰਡਰ ਵਾਲਾ ਇੰਜਨ ਦਾ ਇਸਤੇਮਾਲ ਕੀਤਾ ਹੈ। ਸੰਜੇ ਦੀ ਕਾਰਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਦੁਨੀਆ ਦੇ ਸਭ ਵੱਡੇ ਬ੍ਰੈਂਡਸ ਦੀ ਗੱਡੀਆਂ ਹਨ ਜਿਨ੍ਹਾਂ ‘ਚ ਫਰਾਰੀ 599 ਜੀਟੀਬੀ, ਰੋਲਸ ਰਾਈਲਸ, ਔਡੀ, ਮਰਸਡੀਜ਼, ਲੇਕਸਸ ਐਲਐਕਸ 470, ਪੋਰਸ਼ ਐਸਯੂਵੀ ਤੇ ਟੋਇਟਾ ਲੈਂਡ ਕਰੂਜ਼ ਜਿਹੀਆਂ 10 ਲਗਜ਼ਰੀ ਕਾਰਾਂ ਹਨ। ਜਿਨ੍ਹਾਂ ਦੀ ਕੀਮਤ 13 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਅਕਤੂਬਰ 2010 ‘ਚ ਉਹ ਆਪਣੀ ਪਤਨੀ ਮਾਨਯਤਾ ਨੂੰ 3.5 ਕਰੋੜ ਰੁਪਏ ਦੀ ਰੋਲਸ ਰਾਇਲਸ ਘੋਸਟ ਗਿਫਟ ਕਰ ਚੁੱਕੇ ਹਨ। ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਜੇ 17 ਅਪਰੈਲ ਨੂੰ ਰਿਲੀਜ਼ ਹੋਣ ਵਾਲੀ ਕਰਨ ਜੌਹਰ ਦੀ ਫ਼ਿਲਮ ‘ਕਲੰਕ’ ‘ਚ ਨਜ਼ਰ ਆਉਣਗੇ।