ਬਾਲੀਵੁੱਡ ਸਟਾਰ ਸੰਜੇ ਦੱਤ ਯਾਨੀ ਕੀ ਸੰਜੂ ਬਾਬਾ ਨੇ ਕੈਂਸਰ ਨੂੰ ਮਾਤ ਦੇਣ ਬਾਅਦ ਫ਼ਿਲਮਾਂ 'ਚ ਵਾਪਸੀ ਕਰ ਲਈ ਹੈ। ਸੰਜੇ ਦੱਤ ਆਉਣ ਵਾਲੀ ਫ਼ਿਲਮ 'Torbaaz' 'ਚ ਬੱਚਿਆਂ ਦਾ ਮਸੀਹਾ ਬਣਕੇ ਆਏ ਹਨ। ਡਿਜੀਟਲ ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਵਾਲੀ ਫ਼ਿਲਮ 'Torbaaz' ਸੰਜੇ ਦੱਤ ਤੇ ਉਨ੍ਹਾਂ ਦੇ ਫੈਨਜ਼ ਲਈ ਕਾਫੀ ਖਾਸ ਹੋਣ ਵਾਲੀ ਹੈ। ਹਾਲਾਂਕਿ ਲੌਕਡਾਊਨ ਦੌਰਾਨ ਸੰਜੇ ਦੱਤ ਦੀ ਫ਼ਿਲਮ 'ਸੜਕ-2' ਵੀ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਸੀ। ਪਰ ਜਨਤਾ ਨੇ ਨੈਪੋਟੀਜ਼ਮ ਦੇ ਗੁੱਸੇ ਕਾਰਨ ਉਸ ਫ਼ਿਲਮ ਦਾ ਬਾਈਕਾਟ ਕੀਤਾ। ਜਿਸ ਕਾਰਨ ਫ਼ਿਲਮ ਹਿੱਟ ਨਹੀਂ ਹੋਈ।
ਫ਼ਿਲਮ 'ਸੜਕ-2' ਦੇ ਰਿਲੀਜ਼ ਦੌਰਾਨ ਹੀ ਸੰਜੇ ਦੱਤ ਨਾਲ ਜੁੜੀ ਖਬਰ ਸਾਹਮਣੇ ਆਈ ਕਿ ਸੰਜੇ ਦੱਤ ਨੂੰ Lungs ਕੈਂਸਰ ਹੈ। ਸੰਜੇ ਦੱਤ ਨੇ 11 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਸਿਹਤ ਦੀ ਖਬਰ ਦਿੰਦਿਆਂ ਸਟੇਟਮੈਂਟ ਵੀ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਮੈਡੀਕਲ ਟਰੀਟਮੈਂਟ ਦੇ ਚੱਲਦਿਆਂ ਕੰਮ ਤੋਂ ਬ੍ਰੇਕ ਲੈ ਰਹੇ ਹਨ। ਪਰ ਇਸ ਸਟੇਟਮੈਂਟ 'ਚ ਸੰਜੇ ਦੱਤ ਵਲੋਂ ਕੈਂਸਰ ਹੋਣ ਬਾਰੇ ਪੁਸ਼ਟੀ ਨਹੀਂ ਕੀਤੀ ਗਈ ਸੀ। ਪਰ ਮੈਡੀਕਲ ਟਰੀਟਮੈਂਟ ਦੀ ਗੱਲ ਜ਼ਰੂਰ ਕਹੀ ਗਈ। ਥੋੜੇ ਸਮੇਂ ਬਾਅਦ ਇਹ ਖਬਰਾਂ ਆਇਆ ਕਿ ਸੰਜੇ ਦੱਤ ਨੂੰ ਕੈਂਸਰ ਹੈ। ਜਿਸ ਤੋਂ ਬਾਅਦ ਫੈਨਸ ਨੇ ਸੰਜੇ ਦੱਤ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਸ਼ੁਰੂ ਕਰ ਦਿੱਤੀ।
ਮੁੰਬਈ ਦੇ ਲੀਲਾਵਤੀ ਹਸਪਤਾਲ ਤੇ ਕੋਕਿਲਾਬੇਨ ਹਸਪਤਾਲ 'ਚ ਸੰਜੇ ਦੱਤ ਨੇ ਇਲਾਜ ਕਰਾਉਣਾ ਸ਼ੁਰੂ ਕੀਤਾ। ਲਗਾਤਾਰ ਟੈਸਟ ਕਰਵਾਏ, ਟਰੀਟਮੈਂਟ ਦੇ 2 ਮਹੀਨਿਆਂ ਬਾਅਦ ਸੰਜੇ ਦੱਤ ਨੇ ਆਪਣੇ ਠੀਕ ਹੋਣ ਦੀ ਖ਼ਬਰ ਸਾਂਝੀ ਕੀਤੀ। ਆਪਣੇ ਬਚਿਆ ਦੇ ਜਨਮਦਿਨ ਮੌਕੇ ਆਪਣੇ ਠੀਕ ਹੋਣ ਦਾ ਤੋਹਫ਼ਾ ਸੰਜੇ ਦੱਤ ਨੇ ਆਪਣੇ ਫੈਨਸ ਨੂੰ ਵੀ ਦਿੱਤਾ।
ਸੰਜੇ ਦੱਤ ਫਿਲਮ Torbaaz 'ਚ ਇਕ ਕ੍ਰਿਕੇਟ ਕੋਚ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਿ ਰਿਫਿਊਜੀ ਕੈਂਪ 'ਚ ਰਹਿ ਰਹੇ ਬੱਚਿਆਂ ਨੂੰ ਕ੍ਰਿਕੇਟ ਖੇਡਣ ਲਈ ਟ੍ਰੇਨ ਕਰਦਾ ਹੈ। ਪਰ ਰਾਹੁਲ ਦੇਵ ਜੋ ਕਿ ਇਸ ਫ਼ਿਲਮ 'ਚ ਅੱਤਵਾਦੀ ਦਾ ਕਿਰਦਾਰ ਨਿਭਾ ਰਹੇ ਹਨ ਉਨ੍ਹਾਂ ਦਾ ਮਕਸਦ ਬੱਚਿਆਂ ਨੂੰ ਕਿਸੇ ਹੋਰ ਕੰਮ ਲਈ ਟ੍ਰੇਨ ਕਰਨਾ ਹੈ। ਹੁਣ ਸੰਜੇ ਦੱਤ ਇਨ੍ਹਾਂ ਬੱਚਿਆਂ ਨੂੰ ਅੱਤਵਾਦ ਦੇ ਚੁੰਗਲ ਤੋਂ ਕਿਵੇਂ ਬਚਾਉਣਗੇ ਇਹ ਤਾਂ ਫਿਲਮ ਰਿਲੀਜ਼ ਹੋਣ 'ਤੇ ਪਤਾ ਲਗੇਗਾ। Netflix 'ਤੇ ਫ਼ਿਲਮ 'Toorbaaz' 11 ਦਸੰਬਰ ਨੂੰ ਰਿਲੀਜ਼ ਹੋਵੇਗੀ।