ਮੁੰਬਈ: ਬਾਲੀਵੁੱਡ ਐਕਟਰ ਸੰਜੇ ਦੱਤ ਜਲਦੀ ਹੀ ਆਸ਼ੂਤੋਸ਼ ਗੋਵਾਰੀਕਰ ਦੀ ਪੀਰੀਅਡ ਡ੍ਰਾਮਾ ਫ਼ਿਲਮ ‘ਪਾਣੀਪਤ’ ‘ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਤ ਨੇ ਪਿਛਲੇ ਦਿਨੀਂ ਆਪਣੇ ਕਿਰਦਾਰ ਲਈ ਆਪਣੀ ਲੁੱਕ ‘ਚ ਅਹਿਮ ਬਦਲਾਅ ਕੀਤੇ ਸੀ। ਹੁਣ ਉਹ ਇਸ ਰੋਲ ਲਈ ਆਪਣੀ ਬੌਡੀ ‘ਚ ਵੀ ਬਦਲਾਅ ਕਰਨ ਵਾਲੇ ਹਨ।
ਖ਼ਬਰਾਂ ਨੇ ਕਿ ਇਸ ਲਈ ਸੰਜੂ ਬਾਬਾ ਖਾਸ ਡਾਈਟ ਫੌਲੋ ਕਰ ਰਹੇ ਹਨ। ਉਹ ਆਪਣੇ ਖਾਣੇ ‘ਚ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ ਲੈ ਰਹੇ ਹਨ। ਸੰਜੈ ਦੱਤ ਸਲਾਦ, ਚਿਕਨ, ਫਿਸ਼ ਜਿਹੀਆਂ ਚੀਜ਼ਾਂ ਖਾ ਰਹੇ ਹਨ। ਇਸ ਦੇ ਨਾਲ ਹੀ ਉਹ ਜਿੰਮ ‘ਚ ਵੀ ਖੂਬ ਪਸੀਨਾ ਵਹਾ ਰਹੇ ਹਨ।
ਮੀਡੀਆ ‘ਚ ਖ਼ਬਰਾਂ ਤਾਂ ਇਹ ਵੀ ਹਨ ਕਿ ਸੰਜੇ ਦੱਤ ‘ਪਾਣੀਪਤ’ ‘ਚ ਇੱਕ ਅਫਗਾਨ ਕਿੰਗ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਲਈ ਉਨ੍ਹਾਂ ਨੇ ਆਪਣੇ ਵਾਲ ਤਕ ਕਟਵਾ ਲਏ ਹਨ ਤੇ ਗੰਜੇ ਹੋ ਗਏ ਹਨ। ਸੰਜੇ ਬੀ-ਟਾਉਨ ਦੇ ਹਰ ਇਵੈਂਟ ‘ਚ ਇਸੇ ਲੁੱਕ ‘ਚ ਨਜ਼ਰ ਆਉਂਦੇ ਹਨ।