ਨਵੀਂ ਦਿੱਲੀ: ਅਦਾਕਾਰਾ ਤੇ ਸਟੇਜ ਪ੍ਰਫੌਰਮਰ ਸਪਨਾ ਚੌਧਰੀ ਵੀ ਕਿਸਾਨਾਂ ਦਾ ਸਮਰਥਨ ਕਰੇਗੀ। ਇਸ ਬਾਰੇ ਸਪਨਾ ਚੌਧਰੀ ਦੇ ਪਤੀ ਵੀਰ ਸਾਹੁ ਨੇ ਬਿਆਨ ਦਿੱਤਾ ਹੈ। ਦਿੱਲੀ ਬਾਰਡਰ ਵਿਖੇ ਕਿਸਾਨ ਅੰਦੋਲਨ 'ਚ ਪਹੁੰਚ ਵੀਰ ਸਾਹੁ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਦੋਵੇਂ ਇੱਥੇ ਆ ਕੇ ਕਿਸਾਨਾਂ ਦੀ ਸੇਵਾ ਕਰਨਗੇ।


 


ਸਪਨਾ ਚੌਧਰੀ ਦੀ ਹਰਿਆਣਾ 'ਚ ਕਾਫੀ ਫ਼ੈਨ ਫੌਲੋਵਿੰਗ ਹੈ। ਦੂਸਰਾ ਬਿੱਗ ਬੌਸ ਸ਼ੋਅ ਦਾ ਹਿੱਸਾ ਬਣਨ ਤੋਂ ਬਾਅਦ ਸਪਨਾ ਨੂੰ ਹਰ ਪਾਸੇ ਕਾਫੀ ਪ੍ਰਸਿੱਧੀ ਮਿਲੀ ਹੈ। ਸਪਨਾ ਚੌਧਰੀ ਨੇ ਕੁਝ ਸਾਲ ਪਹਿਲਾਂ ਹਰਿਆਣਾ ਦੇ ਗਾਇਕ ਵੀਰ ਸਾਹੁ ਨਾਲ ਵਿਆਹ ਕਰਵਾਇਆ ਸੀ। ਪਿਛਲੇ ਸਾਲ ਅਕਤੂਬਰ ਮਹੀਨੇ 'ਚ ਦੋਵਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ।


 


ਸਪਨਾ ਚੌਧਰੀ ਦੀ ਇਸ ਗੱਲ ਕਰਕੇ ਵੀ ਨਿੰਦਿਆ ਕੀਤੀ ਜਾ ਰਿਹਾ ਸੀ ਕਿ ਉਹ BJP ਦੀ ਵਰਕਰ ਹੈ ਜਿਸ ਕਾਰਨ ਉਸ ਨੇ ਕਿਸਾਨਾਂ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ। ਦੂਸਰਾ ਉਸ ਦਾ ਸਬੰਧ ਹਰਿਆਣਾ ਨਾਲ ਹੈ। ਫਿਰ ਵੀ ਸਪਨਾ ਚੌਧਰੀ ਇਸ ਸਾਰੇ ਮਾਮਲੇ 'ਤੇ ਚੁੱਪ ਕਿਉਂ ਹੈ ਪਰ ਹੁਣ ਵੀਰ ਸਾਹੁ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਤੇ ਸਪਨਾ ਚੌਧਰੀ ਕਿਸਾਨਾਂ ਦੀ ਇਸ ਲੜਾਈ 'ਚ ਉਨ੍ਹਾਂ ਦੇ ਨਾਲ ਹਨ।