ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀ ਗਿਰਾਵਟ ਦੇ ਉਲਟ ਘਰੇਲੂ ਬਜ਼ਾਰ 'ਚ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਹੋਇਆ ਹੈ। ਹਾਲਾਂਕਿ, ਸੋਨੇ 'ਚ ਇਹ ਵਾਧਾ ਸੀਮਤ ਸੀ। ਯੂਐਸ 'ਚ ਬਾਂਡ ਦੀ ਕੀਮਤ ਪਿਛਲੇ ਸਾਲ ਮਾਰਚ ਤੋਂ ਉੱਚੇ ਪੱਧਰ 'ਤੇ ਹੈ। ਇਸ ਦੇ ਨਾਲ ਹੀ ਮਹਿੰਗਾਈ ਵੀ ਛੇ ਸਾਲਾਂ ਦੇ ਉੱਚੇ ਪੱਧਰ 'ਤੇ ਹੈ। ਵੱਧ ਮਹਿੰਗਾਈ ਦੇ ਕਾਰਨ, ਹੇਜਿੰਗ ਲਈ ਸੋਨੇ ਦੀ ਖਰੀਦ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਬਾਂਡ ਦੀ ਉਪਜ ਵੀ ਵਧੀ ਹੈ। ਇਸ ਦੇ ਕਾਰਨ, ਸੋਨੇ ਦੀ ਖਰੀਦਾਰੀ ਵਿੱਚ ਵਾਧਾ ਹੋਇਆ ਹੈ।
ਭਾਰਤ ਵਿੱਚ ਐਮਸੀਐਕਸ ਵਿੱਚ ਗੋਲ੍ਡ ਫਿਊਚਰ ਦੀ ਕੀਮਤ 0.15 ਪ੍ਰਤੀਸ਼ਤ ਭਾਵ 69 ਰੁਪਏ ਦੀ ਤੇਜ਼ੀ ਨਾਲ 47,387 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ। ਸਿਲਵਰ ਫਿਊਚਰ 1.14 ਪ੍ਰਤੀਸ਼ਤ ਭਾਵ 791 ਰੁਪਏ ਦੀ ਤੇਜ਼ੀ ਨਾਲ 69,908 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਦਿੱਲੀ ਬਾਜ਼ਾਰ 'ਚ ਸੋਨਾ 661 ਰੁਪਏ ਦੀ ਗਿਰਾਵਟ ਨਾਲ 46,847 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਚਾਂਦੀ 347 ਰੁਪਏ ਦੀ ਗਿਰਾਵਟ ਦੇ ਨਾਲ 67,894 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਸੋਮਵਾਰ ਨੂੰ, ਅਹਿਮਦਾਬਾਦ 'ਚ ਗੋਲਡ ਸਪੋਟ 47,193 ਰੁਪਏ ਪ੍ਰਤੀ ਦਸ ਗ੍ਰਾਮ 'ਚ ਵਿਕਿਆ, ਜਦਕਿ ਗੋਲਡ ਫਿਊਚਰ 47,400 ਰੁਪਏ ਪ੍ਰਤੀ ਦਸ ਗ੍ਰਾਮ 'ਚ ਵਿਕਿਆ। ਸੋਮਵਾਰ ਨੂੰ ਗਲੋਬਲ ਬਾਜ਼ਾਰ 'ਚ ਸੋਨਾ ਡਿੱਗਿਆ। ਗੋਲਡ ਸਪੋਟ0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,821.84 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਯੂਐਸ ਗੋਲਡ ਫਿਊਚਰ 0.1 ਪ੍ਰਤੀਸ਼ਤ ਡਿੱਗ ਕੇ 1,822.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ 0.4 ਪ੍ਰਤੀਸ਼ਤ ਦੀ ਤੇਜ਼ੀ ਨਾਲ 27.46 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।