ਚੰਡੀਗੜ੍ਹ: ਜੇਲ੍ਹ ਸੁਪਰਡੈਂਟ ਕਰਨਾਲ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਫੋਨ ਕਰਕੇ ਕਿਹਾ ਕਿ ਮਨੀਸ਼ਾ ਗੁਲਾਟੀ ਨੂੰ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣ ਹੋਵੇਗੀ।
ਪੰਜਾਬ ਦੀ 23 ਸਾਲਾ ਦਲਿਤ ਮਜ਼ਦੂਰ ਤੇ ਟਰੇਡ ਯੂਨੀਅਨ ਦੀ ਕਾਰਕੁਨ ਨੌਦੀਪ ਕੌਰ ਬਿਨਾਂ ਜ਼ਮਾਨਤ ਦੇ ਇੱਕ ਮਹੀਨੇ ਤੋਂ ਸਲਾਖਾਂ ਪਿੱਛੇ ਹੈ। ਨੌਦੀਪ ਕੌਰ ਨੂੰ 12 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਹਰਿਆਣਾ ਦੇ ਕੁੰਡਲੀ ਤੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਈ ਸੀ। ਨੌਦੀਪ ਬਿਨਾਂ ਜ਼ਮਾਨਤ ਦੇ ਤਕਰੀਬਨ ਇੱਕ ਮਹੀਨੇ ਤੋਂ ਪੁਲਿਸ ਹਿਰਾਸਤ 'ਚ ਹੈ ਤੇ ਹਿਰਾਸਤ 'ਚ ਕਥਿਤ ਤੌਰ 'ਤੇ ਯੌਨ ਸ਼ੋਸ਼ਣ ਦੀ ਵੀ ਸ਼ਿਕਾਰ ਹੈ
ਮਹਿਲਾ ਕਮਿਸ਼ਨ ਨੂੰ ਨਹੀਂ ਮਿਲੀ ਨੌਦੀਪ ਨਾਲ ਮੁਲਾਕਾਤ ਦੀ ਇਜਾਜ਼ਤ, ਜੇਲ੍ਹ ਸੁਪਰਡੈਂਟ ਨੇ ਕਿਹਾ ਪਹਿਲਾਂ ਹਰਿਆਣਾ ਸਰਕਾਰ ਤੋਂ ਲਓ ਪ੍ਰਵਾਨਗੀ
ਏਬੀਪੀ ਸਾਂਝਾ
Updated at:
15 Feb 2021 12:27 PM (IST)
ਜੇਲ੍ਹ ਸੁਪਰਡੈਂਟ ਕਰਨਾਲ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
Naudeep_Kaur
NEXT
PREV
- - - - - - - - - Advertisement - - - - - - - - -