ਚੰਡੀਗੜ੍ਹ: ਪੰਜਾਬ ਵਿੱਚ ਨਗਰ ਕਾਉਂਸਿਲ ਤੇ ਨਗਰ ਪੰਚਾਇਤ ਚੋਣਾਂ ਲਈ ਪੋਲਿੰਗ ਸਮਾਪਤ ਹੋ ਗਈ ਹੈ। ਸੂਬੇ 'ਚ ਅੱਜ 71.39 ਫ਼ੀਸਦ ਮਤਦਾਨ ਹੋਇਆ। ਕਈ ਥਾਵਾਂ 'ਤੇ ਵੋਟਿੰਗ ਦੌਰਾਨ ਝੜਪਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਵੋਟਾਂ ਦੀ ਗਿਣਤੀ ਹੁਣ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ। 


 


ਜੇ ਜ਼ਿਲ੍ਹਾ ਪੱਧਰ 'ਤੇ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ 55.05, ਬਠਿੰਡਾ 'ਚ 66.93, ਬਰਨਾਲਾ 'ਚ 63.18, ਫਿਰੋਜ਼ਪੁਰ ਅਤੇ ਫਤਿਹਗੜ ਸਾਹਿਬ 'ਚ 58.08, ਫਰੀਦਕੋਟ 'ਚ 52.8, ਫਾਜ਼ਿਲਕਾ 'ਚ 60.05, ਗੁਰਦਾਸਪੁਰ 'ਚ 53, ਹੁਸ਼ਿਆਰਪੁਰ 'ਚ 48.72, ਜਲੰਧਰ 'ਚ 52 ਪ੍ਰਤੀਸ਼ਤ ਵੋਟਿੰਗ ਹੋਈ। 


 


ਇਸੇ ਤਰ੍ਹਾਂ ਕਪੂਰਥਲਾ 'ਚ 58.7, ਲੁਧਿਆਣਾ 'ਚ 55.04, ਮੋਗਾ 'ਚ 53.8, ਮੁਕਤਸਰ 'ਚ 56.46, ਮਾਨਸਾ 'ਚ 68.95, ਪਠਾਨਕੋਟ 'ਚ 53.85, ਪਠਾਨਕੋਟ 'ਚ 53.89, ਰੂਪਨਗਰ 'ਚ 55.96, ਸੰਗਰੂਰ 'ਚ 58.29, ਮੋਹਾਲੀ 'ਚ 47.26, ਨਵਾਂਸ਼ਹਿਰ 'ਚ 53.07 ਅਤੇ ਤਰਨਤਾਰਨ ਵਿੱਚ 52.28 ਲੋਕਾਂ ਨੇ ਵੋਟਾਂ ਪਾਈਆਂ।