Sapna Choudhary Case: ਮਸ਼ਹੂਰ ਡਾਂਸਰ ਸਪਨਾ ਚੌਧਰੀ (Sapna Choudhary)  ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਲਖਨਊ ਦੀ ਏਸੀਜੇਐਮ ਅਦਾਲਤ ਨੇ ਸਪਨਾ ਚੌਧਰੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਸਪਨਾ ਚੌਧਰੀ 'ਤੇ ਡਾਂਸ ਸ਼ੋਅ ਦੇ ਨਾਂ 'ਤੇ ਲੱਖਾਂ ਰੁਪਏ ਜਮ੍ਹਾ ਕਰਵਾਉਣ ਅਤੇ ਪ੍ਰੋਗਰਾਮ ਨਾ ਕਰ ਕੇ ਪੈਸੇ ਹੜੱਪਣ ਦਾ ਦੋਸ਼ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਗਸਤ ਨੂੰ ਹੋਵੇਗੀ। ਦੱਸ ਦੇਈਏ ਕਿ 13 ਅਕਤੂਬਰ 2018 ਨੂੰ ਸਪਨਾ ਚੌਧਰੀ ਦੇ ਖਿਲਾਫ ਆਸ਼ਿਆਨਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।


ਜਾਣੋ- ਕੀ ਹੈ ਪੂਰਾ ਮਾਮਲਾ
ਦਰਅਸਲ ਇਹ ਮਾਮਲਾ ਸਾਲ 2018 ਦਾ ਹੈ। 13 ਅਕਤੂਬਰ ਨੂੰ ਇਕ ਪੁਲਸ ਅਧਿਕਾਰੀ ਨੇ ਸਪਨਾ ਚੌਧਰੀ 'ਤੇ ਆਸ਼ਿਆਨਾ ਥਾਣੇ 'ਚ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਉਸ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਸੇ ਦਿਨ ਲਖਨਊ ਦੇ ਸਮ੍ਰਿਤੀ ਉਪਵਨ 'ਚ ਸਪਨਾ ਚੌਧਰੀ ਦਾ ਡਾਂਸ ਪ੍ਰੋਗਰਾਮ ਹੋਣਾ ਸੀ, ਜਿਸ ਦੀਆਂ ਹਜ਼ਾਰਾਂ ਟਿਕਟਾਂ ਵੀ ਵੇਚੀਆਂ ਗਈਆਂ ਸਨ। ਸਪਨਾ ਚੌਧਰੀ ਨੂੰ ਐਡਵਾਂਸ ਰਕਮ ਵੀ ਦਿੱਤੀ ਗਈ ਸੀ ਪਰ ਸਪਨਾ ਸਮਾਗਮ ਵਿੱਚ ਨਹੀਂ ਪਹੁੰਚੀ, ਜਿਸ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਸਪਨਾ ਨੇ ਇਸ ਸਮਾਗਮ ਲਈ ਜੋ ਪੈਸੇ ਲਏ ਸਨ, ਉਹ ਵੀ ਪ੍ਰਬੰਧਕਾਂ ਨੂੰ ਵਾਪਸ ਨਹੀਂ ਕੀਤੇ ਗਏ।


 


ਕੇਂਦਰ ਨੂੰ ਆਪਣਾ ਫਰਜ਼ ਸਮਝਦੇ ਹੋਏ ਪੰਜਾਬ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਖੁੱਲ੍ਹੇ ਦਿਲ ਨਾਲ ਮਦਦ ਕਰਨੀ ਚਾਹੀਦੀ : ਕੁਲਦੀਪ ਧਾਲੀਵਾਲ


ਇਸ ਤੋਂ ਪਹਿਲਾਂ ਅਦਾਲਤ ਨੇ ਦਿੱਤੀ ਸੀ ਜ਼ਮਾਨਤ 
ਇਸ ਤੋਂ ਪਹਿਲਾਂ ਅਦਾਲਤ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਵਧਾ ਦਿੱਤੀ ਸੀ। ਅਦਾਲਤ ਨੇ 20,000 ਰੁਪਏ ਦੀਆਂ ਦੋ ਜ਼ਮਾਨਤਾਂ ਅਤੇ ਇੰਨੀ ਹੀ ਰਕਮ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦਿੱਤੀ ਸੀ। ਸਪਨਾ ਚੌਧਰੀ ਖਿਲਾਫ ਲਖਨਊ ਦੇ ਆਸ਼ਿਆਨਾ ਥਾਣੇ 'ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਸਪਨਾ ਚੌਧਰੀ ਦੇ ਗੀਤ ਇਨ੍ਹੀਂ ਦਿਨੀਂ ਇਕ ਤੋਂ ਬਾਅਦ ਇਕ ਰਿਲੀਜ਼ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਸਪਨਾ ਚੌਧਰੀ ਇੰਸਟਾਗ੍ਰਾਮ 'ਤੇ ਆਪਣੇ ਗੀਤਾਂ ਅਤੇ ਆਉਣ ਵਾਲੇ ਪ੍ਰੋਜੈਕਟਸ ਨੂੰ ਅਪਡੇਟ ਕਰਦੀ ਰਹਿੰਦੀ ਹੈ।