ਚੰਡੀਗੜ੍ਹ: ਉੱਘੇ ਪੰਜਾਬੀ ਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੇ ਨਵੇਂ ਗੀਤ ਵਿੱਚ ਹਰਿਆਣਵੀ ਗਾਇਕਾ ਤੇ ਨ੍ਰਿਤ ਕਲਾਕਾਰ ਸਪਨਾ ਚੌਧਰੀ ਨੂੰ ਫ਼ਿਲਮਾਇਆ ਗਿਆ ਹੈ। Bawli Parade ਗਾਣੇ ਨੂੰ ਬੀਤੇ ਦਿਨ ਚੰਡੀਗੜ੍ਹ ਲਾਗੇ ਫ਼ਿਲਮਾਇਆ ਗਿਆ।


ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਦੀਆਂ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਸਪਨਾ ਪਹਿਲਾਂ ਸਿਰਫ ਹਰਿਆਣਵੀ ਗੀਤਾਂ 'ਤੇ ਨੱਚਦੀ ਸੀ, ਪਰ ਹੁਣ ਉਹ ਭੋਜਪੁਰੀ ਤੇ ਪੰਜਾਬੀ ਗੀਤਾਂ 'ਚ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੀ ਵਿਖਾਈ ਦਿੰਦੀ ਹੈ।

ਦੇਖੋ ਵੀਡੀਓ-