ਇਹ ਵੀ ਪੜ੍ਹੋ- ਭਾਰਤ ਨੇ ਰੋਕਿਆ ਪਾਕਿਸਤਾਨ ਨੂੰ ਜਾਂਦਾ ਪਾਣੀ, ਪੰਜਾਬ ਤੇ ਕਸ਼ਮੀਰ ਵੱਲ ਮੋੜੇਗਾ ਦਰਿਆਵਾਂ ਦਾ ਰੁਖ਼
ਹਾਫ਼ਿਜ਼ ਸਈਦ ਵੱਲੋਂ ਚਲਾਈ ਜਾਣ ਵਾਲੀ ਜਮਾਤ-ਉਦ-ਦਾਵਾ ਅਤੇ ਇਸ ਦੀ ਚੰਦਾ ਇਕੱਠਾ ਕਰਨ ਵਾਲੀ ਸੰਸਥਾ ਫਲਾਹ-ਇਨਸਾਨੀਅਤ ਫਾਊਂਡੇਸ਼ਨ 'ਤੇ ਸਰਕਾਰ ਨੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਇਹ ਜ਼ਰੂਰ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਪਾਬੰਦੀਸ਼ੁਦਾ ਅਦਾਰਿਆਂ ਖ਼ਿਲਾਫ਼ ਛੇਤੀ ਕਾਰਵਾਈ ਕਰਨ ਦੇ ਹੱਕ ਵਿੱਚ ਹਨ।
ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਪੁਲਵਾਮਾ ਵਿੱਚ ਬੀਤੀ 14 ਫਰਵਰੀ ਨੂੰ ਹੋਏ ਫਿਦਾਈਨ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਣ ਮਗਰੋਂ ਪਾਕਿਸਤਾਨ 'ਤੇ ਭਾਰਤ ਦੇ ਕੌਮਾਂਤਰੀ ਪੱਧਰ 'ਤੇ ਦਬਾਅ ਕਾਫੀ ਵਧਿਆ ਹੈ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਵੱਲੋਂ ਲਈ ਗਈ ਸੀ ਤੇ ਹਾਫ਼ਿਜ਼ ਸਈਦ ਇਸ ਅੱਤਵਾਦੀ ਜਥੇਬੰਦੀ ਦਾ ਸਿਖਰਲਾ ਲੀਡਰ ਵੀ ਹੈ। ਵੀਰਵਾਰ ਨੂੰ ਹੀ ਕੁਝ ਹੀ ਸਮਾਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲਾ ਵਾਧੂ ਪਾਣੀ ਵੀ ਰੋਕਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਕੁਝ ਸਮਾਂ ਮਗਰੋਂ ਪਾਕਿਸਤਾਨੋਂ ਇਹ ਖ਼ਬਰ ਸਾਹਮਣੇ ਆਈ ਹੈ।