ਮੁੰਬਈ: ਹਰਿਆਣਵੀਂ ਡਾਂਸਰ ਸਪਨਾ ਚੌਧਰੀ ਇੱਕ ਵਾਰ ਫੇਰ ਸੁਰਖੀਆਂ ‘ਚ ਹੈ। ਇਸ ਵਾਰ ਨਾ ਤਾਂ ਸਪਨਾ ਨੇ ਕਿਤੇ ਡਾਂਸ ਕੀਤਾ ਤੇ ਨਾ ਹੀ ਕੋਈ ਫੋਟੋਸ਼ੂਟ ਕਰਵਾਇਆ। ਇਸ ਵਾਰ ਤਾਂ ਇਸ ਹਸੀਨਾ ਨੇ ਫੈਸ਼ਨ ਸ਼ੋਅ ‘ਚ ਰੈਂਪ ‘ਤੇ ਜਲਵੇ ਬਿਖੇਰੇ ਹਨ। ਹਾਲ ਹੀ ‘ਚ ਸਪਨਾ ਦਿੱਲੀ ਦੇ ਛਤਰਪੁਰ ‘ਚ ਮਿਸ ਇੰਡੀਅਨ ਡੀਵਾ ਸੀਜ਼ਨ-4 ਦੇ ਇਵੈਂਟ ‘ਚ ਪਹੁੰਚੀ ਜਿੱਥੇ ਸਪਨਾ ਵੀ ਸ਼ੋਅ ਦਾ ਹਿੱਸਾ ਬਣ ਰੈਂਪ ‘ਤੇ ਉੱਤਰੀ।



ਰੈਂਪ ‘ਤੇ ਸਪਨਾ ਦਾ ਇਹ ਅੰਦਾਜ਼ ਪਹਿਲੀ ਵਾਰ ਨਜ਼ਰ ਆਇਆ। ਇਵੈਂਟ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓ ਨੂੰ ਸਪਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ। ਸਪਨਾ ਇੱਥੇ ਜਿਊਰੀ ਪੈਨਲ ‘ਚ ਸ਼ਾਮਲ ਸੀ। ਸਪਨਾ ਦੇ ਨਾਲ ਇਸ ਇਵੈਂਟ ‘ਚ ਐਕਟਰਸ ਭਾਗਿਆ ਸ਼੍ਰੀ ਤੇ ਰਿਮੀ ਸੇਨ ਵੀ ਸੀ। ਇਵੈਂਟ ‘ਚ ਸਪਨਾ ਚੌਧਰੀ ਵਾਈਟ ਐਂਡ ਪਰਪਲ ਕਲਰ ਲਹਿੰਗੇ ‘ਚ ਨਜ਼ਰ ਆਈ।


ਸਪਨਾ ਨੂੰ ਬਿੱਗ ਬੌਸ ਸੀਜ਼ਨ 11 ਤੋਂ ਬਾਅਦ ਕਾਫੀ ਪ੍ਰਸਿੱਧੀ ਮਿਲੀ ਹੈ। ਉੁਸ ਨੂੰ ਸ਼ੋਅ ਤੋਂ ਬਾਅਦ ਬਾਲੀਵੁੱਡ, ਭੋਜਪੁਰੀ ਤੇ ਪੰਜਾਬੀ ਇੰਡਸਟਰੀ ਤੋਂ ਕਈ ਗਾਣਿਆਂ ‘ਤੇ ਡਾਂਸ ਦੇ ਆਫਰ ਮਿਲੇ ਹਨ। ਬਿੱਗ ਬੌਸ ਤੋਂ ਬਾਅਦ ਤਾਂ ਸਪਨਾ ਨੇ ਆਪਣੇ ਆਪ ਨੂੰ ਕਾਫੀ ਬਦਲ ਵੀ ਲਿਆ ਹੈ। ਸ਼ੋਅ ਤੋਂ ਬਾਅਦ ਮਿਲੇ ਸਟਾਰਡਮ ਕਾਰਨ ਸਪਨਾ ਪਹਿਲਾਂ ਨਾਲੋਂ ਵੱਧ ਗਲੈਮਰਸ ਹੋ ਗਈ ਹੈ। ਹੁਣ ਤਾਂ ਉਹ ਟ੍ਰੈਡੀਸ਼ਨਲ ਦੇ ਨਾਲ-ਨਾਲ ਵੈਸਟਰਨ ਡ੍ਰੈਸ ‘ਚ ਵੀ ਆਪਣੇ ਜਲਵੇ ਬਿਖੇਰਦੀ ਨਜ਼ਰ ਆਉਂਦੀ ਹੈ।



ਹਾਲ ਹੀ ‘ਚ ਸਪਨਾ ਨੇ ਬਾਲੀਵੁੱਡ ‘ਚ ਵੀ ਡੈਬਿਊ ਕਰ ਲਿਆ ਹੈ। ਸਪਨਾ ਜਲਦੀ ਹੀ ‘ਦੋਸਤੀ ਕੇ ਸਾਈਡ ਇਫੈਕਟਸ’ ‘ਚ ਨਜ਼ਰ ਆਉਣ ਵਾਲੀ ਹੈ ਜਿਸ ‘ਚ ਉਸ ਦੇ ਨਾਲ ਵਿਕ੍ਰਾਂਤ ਆਨੰਦ ਵੀ ਦਿਖਾਈ ਦੇਣਗੇ।