ਇਸ ਟੀਜ਼ਰ 'ਚ ਸਪਨਾ ਨੇ ਸੂਟ ਪਾਇਆ ਹੋਇਆ ਹੈ ਜਿਸ 'ਚ ਉਸ ਦੇ ਕਈ ਸ਼ੈੱਡ ਨਜ਼ਰ ਆ ਰਹੇ ਹਨ। ਜਲਦੀ ਹੀ ਸਪਨਾ ਚੌਧਰੀ ਦਾ ਗਾਣਾ ਸੋਨੋਟੈਕ ਕੈਸਿਟਾਂ 'ਤੇ ਦਿਖਾਈ ਦੇਵੇਗਾ। ਨਵੇਂ ਹਰਿਆਣਵੀਂ ਗਾਣੇ ਦੀ ਸ਼ੂਟਿੰਗ ਸਪਨਾ ਨਾਲ ਆਕਾਸ਼ ਵਤਸ 'ਤੇ ਕੀਤੀ ਗਈ ਹੈ। ਇਸ ਦੇ ਬੋਲ ਸੋਨੂੰ ਮੰਜਰੀ ਨੇ ਲਿਖੇ ਹਨ ਜਦੋਂਕਿ ਇਸ ਨੂੰ ਵਿਸ਼ਵਜੀਤ ਚੌਧਰੀ ਨੇ ਗਾਇਆ ਹੈ।
ਸਪਨਾ ਚੌਧਰੀ ਦੀ ਪ੍ਰਸਿੱਧੀ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ। ਉਸ ਦੇ ਗਾਣਿਆਂ ਦੀਆਂ ਵੀਡੀਓ ਯੂਟਿਊਬ 'ਤੇ ਕਈ ਦਿਨਾਂ ਤੋਂ ਆ ਰਹੀਆਂ ਹਨ। ਨੌਜਵਾਨਾਂ ਨੂੰ ਸਪਨਾ ਦੇ ਵੀਡੀਓ ਕਾਫੀ ਪਸੰਦ ਆਉਂਦੇ ਹਨ। ਸਪਨਾ ਦੀ ਦੇਸ਼ 'ਚ ਪਛਾਣ ਉਸ ਦੇ ਡਾਂਸ ਦੇ ਵੱਖਰੇ ਅੰਦਾਜ਼ ਕਰਕੇ ਹੈ। ਉਸ ਦੀ ਪ੍ਰਸਿੱਧੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਉਸ ਦਾ ਕਿਤੇ ਪ੍ਰੋਗਰਾਮ ਹੁੰਦਾ ਹੈ ਤਾਂ ਫੈਨਸ ਦੀ ਭੀੜ ਲੱਗ ਜਾਂਦੀ ਹੈ।