ਚੰਡੀਗੜ੍ਹ: ਇੱਥੇ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸੈਕਟਰ 45 'ਚ ਔਰਤ ਨੇ ਢਾਈ ਸਾਲਾ ਮਾਸੂਮ ਨੂੰ ਬੈੱਡ ਦੇ ਬਾਕਸ 'ਚ ਬੰਦ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਮੁਤਾਬਕ ਬੱਚੇ ਦੀ ਮਾਂ ਘਟਨਾ ਤੋਂ ਬਾਅਦ ਪ੍ਰੇਮੀ ਨਾਲ ਭੱਜ ਗਈ। ਸੈਕਟਰ-34 ਥਾਣਾ ਪੁਲਿਸ ਨੇ ਬੱਚੇ ਦੇ ਪਿਤਾ ਦਸ਼ਰਥ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ।
ਦਸ਼ਰਥ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੈਕਟਰ 45 ਬੁਡੈਲ ਸਥਿਤ ਮਕਾਨ 'ਚ ਪਤਨੀ ਰੂਪਾ ਤੇ ਢਾਈ ਸਾਲਾ ਮਾਸੂਮ ਨਾਲ ਰਹਿੰਦਾ ਹੈ। ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਉਹ ਐਤਵਾਰ ਨੂੰ ਕੰਮ 'ਤੇ ਗਿਆ ਸੀ। ਦੇਰ ਸ਼ਾਮ 8.20 ਵਜੇ ਜਦੋਂ ਘਰ ਪਹੁੰਚਿਆ ਤਾਂ ਬੱਚੇ ਨਾਲ ਪਤਨੀ ਵੀ ਨਹੀਂ ਮਿਲੀ।
ਉਸ ਨੇ ਤੁਰੰਤ ਰੂਪਾ ਨੂੰ ਕਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਘਰ ਛੱਡ ਕੇ ਚੱਲੀ ਗਈ ਹੈ। ਉਸ ਦਾ ਬੱਚਾ ਬੈੱਡ ਬਾਕਸ ਦੇ ਅੰਦਰ ਹੈ। ਉਸ ਨੇ ਜਿਵੇਂ ਹੀ ਬੈੱਡ ਦਾ ਬਾਕਸ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦਾ ਢਾਈ ਸਾਲ ਦਾ ਬੱਚਾ ਬਾਕਸ ਅੰਦਰ ਮ੍ਰਿਤਕ ਪਿਆ ਸੀ।
ਬੱਚੇ ਨੂੰ ਬੈੱਡ ਦੇ ਬੌਕਸ 'ਚ ਬੰਦ ਕਰ ਪ੍ਰੇਮੀ ਨਾਲ ਭੱਜੀ ਮਾਂ, ਬੱਚੇ ਦੀ ਦਰਦਨਾਕ ਮੌਤ
ਏਬੀਪੀ ਸਾਂਝਾ
Updated at:
27 Jan 2020 02:56 PM (IST)
ਇੱਥੇ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸੈਕਟਰ 45 'ਚ ਔਰਤ ਨੇ ਢਾਈ ਸਾਲਾ ਮਾਸੂਮ ਨੂੰ ਬੈੱਡ ਦੇ ਬਾਕਸ 'ਚ ਬੰਦ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਮੁਤਾਬਕ ਬੱਚੇ ਦੀ ਮਾਂ ਘਟਨਾ ਤੋਂ ਬਾਅਦ ਪ੍ਰੇਮੀ ਨਾਲ ਭੱਜ ਗਈ। ਸੈਕਟਰ-34 ਥਾਣਾ ਪੁਲਿਸ ਨੇ ਬੱਚੇ ਦੇ ਪਿਤਾ ਦਸ਼ਰਥ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ।
- - - - - - - - - Advertisement - - - - - - - - -