ਮੁੰਬਈ: ਬਾਲੀਵੁੱਡ ਐਕਟਰਸ ਸਾਰਾ ਅਲੀ ਖ਼ਾਨ ਅਤੇ ਉਸ ਦੀ ਮਾਂ ਅੰਮ੍ਰਿਤਾ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲ ਹੀ ‘ਚ ਅੰਮ੍ਰਿਤਾ ਅਤੇ ਉਸ ਦੀ ਧੀ ਸਾਰਾ ਦੇਹਰਾਦੂਨ ਦੇ ਕਲੇਮੇਂਟਾਉਨ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਉਣ ਆਇਆ ਸੀ।
ਹਾਲ ਹੀ ‘ਚ ਅੰਮ੍ਰਿਤਾ ਦੇ ਮਾਮਾ ਲੇਖਕ ਮਧੁਸੂਦਨ ਬਿੰਬੇਟ ਦੀ ਮੌਤ ਹੋ ਗਈ। ਉਨ੍ਹਾਂ ਨੂੰ ਕੇਂਸਰ ਦੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮਧੁਸੂਦਨ ਦੀ ਜਾਈਦਾਦ ‘ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਜਿਸ ਦੀ ਸ਼ਿਕਾਇਤ ਲਈ ਅੰਮ੍ਰਿਤਾ ਥਾਣੇ ਗਈ ਸੀ। ਉਸ ਨੇ ਆਪਣੀ ਸ਼ਿਕਾਇਤ ‘ਚ ਕਿਹਾ, “ਉਸ ਦੇ ਮਾਮਾ ਮਧੁਸੂਦਨ ਇਕਲੇ ਰਹਿੰਦੇ ਸੀ। ਹੁਣ ਉਨ੍ਹਾਂ ਦੀ ਜ਼ਮੀਨ ‘ਤੇ ਭੂ-ਮਾਫੀਆ ਦੀ ਨਜ਼ਰ ਹੈ। ਅਤੇ ਜਦ ਤਕ ਕੋਈ ਪਰਿਵਾਰਕ ਮੈਂਬਰ ਦੇਹਰਾਦੂਨ ਨਹੀਂ ਆਉਂਦਾ ਉਸ ਨੇ ਪੁਲਿਸ ਤੋਂ ਸੁਰੱਖੀਆ ਦੀ ਮੰਗ ਕੀਤੀ ਹੈ।
ਅੰਮ੍ਰਿਤਾ ਤੋਂ ਬਾਅਦ ਕੇਅਰ ਟੇਕਰ ਖੁਸ਼ੀਰਾਮ ਨੇ ਵੀ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਅਤੇ ਕਿਹਾ ਕਿ ਅੰਮ੍ਰਿਤਾ ਝੂਠ ਬੋਲ ਰਹੀ ਹੈ ਅਜਿਹਾ ਕੁਝ ਨਹੀਂ ਹੈ। ਜਦੋਂ ਮਧੁਸੂਦਨ ਨੂੰ ਲੋੜ ਸੀ ਤਾਂ ਕੋਈ ਨਹੀਂ ਆਇਆ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਸਭ ਤੋਂ ਪਹਿਲਾਂ ਅੰਮ੍ਰਿਤਾ ਹੀ ਆਈ ਹੈ।