ਦਿੱਲੀ ‘ਚ ਫ਼ਿਲਮ ਦੀ ਸ਼ੂਟਿੰਗ ਦੇ ਸਮੇਂ ਸਾਰਾ ਅਤੇ ਕਾਰਤਿਕ ਦੀ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸੀ। ਇਸੇ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਦਿੱਲੀ ਦੀ ਸੜਕਾਂ ‘ਤੇ ਬਾਈਕ ‘ਤੇ ਘੁੰਮਦਿਆਂ ਦੀ ਵੀ ਹੈ।
ਇਸ ‘ਚ ਦੋਵਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਨ ਹੈ ਸਾਰਾ ਦਾ ਬਿਨਾਂ ਪਹਿਨੇ ਹੈਲਮੇਟ ਬਾਈਕ ‘ਤੇ ਬੈਠਣਾ। ਪਹਿਲਾਂ ਤਾਂ ਮਾਮਲਾ ਠੰਢਾ ਹੋ ਗਿਆ ਪਰ ਹੁਣ ਦਿੱਲੀ ਦੀ ਟ੍ਰੈਫਿਕ ਪੁਲਿਸ ਨੇ ਇਸ ਮਾਮਲੇ ‘ਚ ਸਾਰਾ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ। ਜਿਸ ਮੁਤਾਬਕ ਦਿੱਲੀ ਪੁਲਿਸ ਜਲਲੀ ਸਾਰਾ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ।