ਮੁੰਬਈ: ਕਾਰਤਿਕ ਆਰੀਅਨ ਤੇ ਸਾਰਾ ਅਲੀ ਖ਼ਾਨ ਦੀ ਦੋਸਤੀ ਕਾਫੀ ਡੂੰਘੀ ਹੁੰਦੀ ਜਾ ਰਹੀ ਹੈ। ਸਾਰਾ ਤਾਂ ਪਹਿਲਾਂ ਹੀ ਕਬੂਲ ਕਰ ਚੁੱਕੀ ਹੈ ਕਿ ਉਸ ਨੂੰ ਕਾਰਤਿਕ ਕਾਫੀ ਪਸੰਦ ਹੈ ਤੇ ਉਹ ਉਸ ਨੂੰ ਡੇਟ ਕਰਨਾ ਚਾਹੁੰਦੀ ਹੈ। ਇਸੇ ਦੇ ਨਾਲ ਦੋਵਾਂ ਦੀ ਕੋਈ ਵੀ ਤਸਵੀਰ ਇੰਨਟਰਨੈੱਟ ‘ਤੇ ਕੁਝ ਸਮੇਂ ‘ਚ ਹੀ ਵਾਇਰਲ ਹੋ ਜਾਂਦੀ ਹੈ।

ਹੁਣ ਦੋਵਾਂ ਦੀ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿਸ ‘ਚ ਸਾਰਾ-ਕਾਰਤਿਕ ਡਿਨਰ ਇੰਜੂਆਏ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋਵੇਂ ਕੈਂਡਲ ਲਾਈਟ ਡਿਨਰ ਇੰਜੂਆਏ ਕਰ ਰਹੇ ਹਨ। ਇਸ ਤਸਵੀਰ ਨੂੰ ਦੋਵਾਂ ਵਿੱਚੋਂ ਕਿਸੇ ਨੇ ਸ਼ੇਅਰ ਨਹੀਂ ਕੀਤਾ। ਇਸ ਫੋਟੋ ਨੂੰ ਇੱਕ ਫੈਨ ਨੇ ਸ਼ੇਅਰ ਕੀਤਾ ਹੈ।


ਸਾਰਾ-ਕਾਰਤਿਕ ਦੀ ਜੋੜੀ ਜਲਦੀ ਹੀ ਇਮਤਿਆਜ਼ ਅਲੀ ਦੀ ਰੋਮਾਂਟਿਕ ਫ਼ਿਲਮ ‘ਆਜਕਲ੍ਹ’ ‘ਚ ਨਜ਼ਰ ਆਉਣ ਵਾਲੀ ਹੈ ਜੋ ਅਗਲੇ ਸਾਲ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਤੇਜ਼ੀ ਨਾਲ ਅੱਗੇ ਵਧ ਰਹੀ ਹੈ।