ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਤਨਜ਼ ਕਸਦਿਆਂ ਉਨ੍ਹਾਂ ਨੂੰ ਬੱਚਾ ਕਿਹਾ ਹੈ। ਆਪਣੀ ਸਰਕਾਰ ‘ਤੇ ਰਾਹੁਲ ਗਾਂਧੀ ਵੱਲੋਂ ਲਾਏ ਇਲਜ਼ਾਮਾਂ ਨੂੰ ਮਮਤਾ ਬੈਨਰਜੀ ਨੇ ਖ਼ਾਰਜ ਕੀਤਾ ਹੈ। ਇਸ ਦੌਰਾਨ ਮਮਤਾ ਬੈਨਰਜੀ ਨੇ ਘੱਟੋ-ਘੱਟ ਆਮਦਨ ਮਾਮਲੇ ‘ਤੇ ਕੋਈ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।
ਮਮਤਾ ਬੈਨਰਜੀ ਨੇ ਕਿਹਾ, “ਰਾਹੁਲ ਉਹੀ ਕਹਿੰਦਾ ਹੈ ਜੋ ਉਹ ਮਹਿਸੂਸ ਕਰਦਾ ਹੈ। ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ। ਉਹ ਅਜੇ ਬੱਚਾ ਹੈ। ਮੈਂ ਇਸ ਬਾਰੇ ਕੀ ਕਹਾਂਗੀ?”
ਘੱਟੋ-ਘੱਟ ਆਮਦਨ ਦੇ ਰਾਹੁਲ ਦੇ ਵਾਅਦੇ ਬਾਰੇ ਟਿੱਪਣੀ ਕਰਦਿਆਂ ਮਮਤਾ ਨੇ ਕਿਹਾ, “ਕਾਂਗਰਸ ਨੇ ਟਿੱਪਣੀ ਕੀਤੀ ਹੈ ਜਿਸ ‘ਤੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ।” ਪਿਛਲੇ ਹਫਤੇ ਇੱਕ ਚੋਣ ਰੈਲੀ ‘ਚ ਰਾਹੁਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਟੀਐਮਸੀ ਆਪਣੇ ਵਾਅਦੇ ਪੂਰੇ ਕਰਨ ‘ਚ ਨਾਕਾਮ ਰਹੇ ਹਨ। ਪੱਛਮੀ ਬੰਗਾਲ ‘ਚ ਚੋਣਾਂ ਸੱਤ ਪੜਾਅ ‘ਚ ਹੋਣੀਆਂ ਹਨ ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗੀ।