ਮੁੰਬਈ: ਸਾਰਾ ਅਲੀ ਖ਼ਾਨ ਨੇ ਪਿਛਲੇ ਸਾਲ ਦੋ ਫ਼ਿਲਮਾਂ ਨਾਲ ਬਾਲੀਵੁੱਡ ‘ਚ ਧਮਾਕੇਦਾਰ ਐਂਟਰੀ ਕੀਤੀ ਸੀ। ਅੱਜਕਲ੍ਹ ਉਹ ਕਾਰਤਿਕ ਆਰੀਅਨ ਨਾਲ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ ‘ਚ ਸਾਰਾ ਕੋਲ ਸ਼ਹਿਦ ਉਧਮ ਸਿੰਘ ਦੀ ਬਾਇਓਪਿਕ ਆਈ ਹੈ ਜਿਸ ‘ਚ ਵਿੱਕੀ ਕੌਸ਼ਲ ਲੀਡ ਰੋਲ ਪਲੇਅ ਕਰ ਰਹੇ ਹਨ।


ਉਂਝ ਤਾਂ ਫ਼ਿਲਮ ‘ਚ ਲੀਡ ਰੋਲ ਵਿੱਕੀ ਦਾ ਹੀ ਹੈ ਪਰ ਸਪੋਰਟਿੰਗ ਰੋਲ ਲਈ ਸਾਰਾ ਨੂੰ ਅਪ੍ਰੋਚ ਕੀਤਾ ਗਿਆ ਸੀ। ਇਸ ਨੂੰ ਕਰਨ ਤੋਂ ਸਾਰਾ ਨੇ ਸਾਫ ਇਨਕਾਰ ਕਰ ਦਿੱਤਾ। ਸਾਰਾ ਦਾ ਕਹਿਣਾ ਹੈ ਕਿ ਉਹ ਅਜਿਹੀ ਫ਼ਿਲਮ ਨਹੀਂ ਕਰੇਗੀ ਜਿਸ ‘ਚ ਉਸ ਦਾ ਟੈਲੇਂਟ ਤੇ ਐਕਟਿੰਗ ਔਡੀਅੰਸ ਦੇ ਦਿਲਾਂ ‘ਚ ਆਪਣੀ ਛਾਪ ਨਾ ਛੱਡੇ। ਇਸ ਸਮੇਂ ਉਹ ਸੋਚ ਸਮਝ ਕੇ ਹੀ ਫ਼ਿਲਮਾਂ ਸਾਈਨ ਕਰਨਾ ਚਾਹੁੰਦੀ ਹੈ।