ਸਾਰਾ ਅਲੀ ਖ਼ਾਨ ਦਾ ਸਟਾਈਲ ਬਣਾ ਰਿਹਾ ਫੈਨਸ ਨੂੰ ਦੀਵਾਨਾ
ਏਬੀਪੀ ਸਾਂਝਾ | 22 Dec 2018 12:13 PM (IST)
ਮੁੰਬਈ: ਸਾਰਾ ਅਲੀ ਖ਼ਾਨ ਦੀ ਪਹਿਲੀ ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋ ਚੁੱਕੀ ਹੈ। ਹੁਣ ਜਲਦੀ ਹੀ ਸਾਰਾ ਦੀ ਦੂਜੀ ਫ਼ਿਲਮ ‘ਸਿੰਬਾ’ ਵੀ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਸਾਰਾ ਫ਼ਿਲਮ ਦੇ ਪ੍ਰਮੋਸ਼ਨ ‘ਚ ਖੂਬ ਰੁਝੀ ਹੋਈ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਪੂਰੀ ਐਕਟੀਵ ਹੈ। ਹਾਲ ਹੀ ‘ਚ ਸਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ ‘ਚ ਸਾਰਾ ਅਲੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਾਰਾ ਨੇ ਪਿੰਕ ਕਲਰ ਦੀ ਜੈਕੇਟ ਅਤੇ ਬਲੈਕ ਸ਼ੋਟਸ ਪਾਏ ਹੋਏ ਹਨ। ਸਾਰਾ ਦੀ ਇਸ ਲੁੱਕ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਾਰਾ ਦੀ ਪੋਸਟ ਨੂੰ ਹੁਣ ਤਕ 8 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਉਂਝ ਹਾਲ ਹੀ ‘ਚ ਸਾਰਾ, ਪ੍ਰਿਅੰਕਾ ਅਤੇ ਨਿੱਕ ਦੇ ਵਿਆਹ ਦੀ ਰਿਸੈਪਸ਼ਨ ‘ਚ ਵੀ ਸ਼ਾਮਲ ਹੋਈ ਜਿੱਥੇ ਉਸ ਨੇ ਖੂਬਸੂਰਤ ਗਾਊਨ ਪਾਇਆ ਸੀ। ਪਾਰਟੀ ‘ਚ ਸਾਰਾ ਦੀ ਐਂਟਰੀ ਦੇਖਣ ਵਾਲੀ ਸੀ। ਸਾਰਾ ਨੂੰ ‘ਕੇਦਾਰਨਾਥ’ ਲਈ ਖੂਬ ਤਾਰੀਫਾਂ ਮਿਲ ਰਹੀਆਂ ਹਨ।