ਇਸ ਲਈ ਸਾਰਾ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਕੀਨੀਆ ਗਈ ਹੈ ਜਿੱਥੇ ਦੀਆਂ ਤਸਵੀਰਾਂ ਸਾਰਾ ਨੇ ਕੁਝ ਸਮਾਂ ਪਹਿਲਾਂ ਹੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਸਾਰਾ ਤੇ ਅੰਮ੍ਰਿਤਾ ਮਸਾਈ ਮਾਰਾ ਨੈਸ਼ਨਲ ਰਿਜਰਵ ‘ਚ ਆਰਾਮ ਦੇ ਪਲ ਬਿਤਾ ਰਹੀਆਂ ਹਨ। ਤਸਵੀਰਾਂ ਨਾਲ ਸਾਰਾ ਨੇ ਕੈਪਸ਼ਨ ਵੀ ਦਿੱਤਾ ਹੈ।
ਸਾਰਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਉਸ ਨੂੰ ਲੋਕ ਅਕਸਰ ਕਹਿੰਦੇ ਹਨ ਕਿ ਅੰਮ੍ਰਿਤਾ ਨੇ ਸਾਰਾ ਦੀ ਪਰਵਰਿਸ਼ ‘ਚ ਕੋਈ ਕਮੀ ਨਹੀਂ ਛੱਡੀ ਤੇ ਸਾਰਾ ਆਪਣੇ ਪਾਪਾ ਸੈਫ ਅਲੀ ਨਾਲ ਸਕਰੀਨ ‘ਤੇ ਕੰਮ ਕਰਨਾ ਚਾਹੁੰਦੀ ਹੈ।