ਚੰਡੀਗੜ੍ਹ: ਅੱਜ ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾਏਗਾ। ਅਰੁਣ ਜੇਤਲੀ ਦੀ ਗ਼ੈਰ-ਹਾਜ਼ਰੀ ਵਿੱਚ ਕੇਂਦਰੀ ਮੰਤਰੀ ਪੀਊਸ਼ ਗੋਇਲ ਬਤੌਰ ਵਿੱਤ ਮੰਤਰੀ ਅੱਜ 11 ਵਜੇ ਬਜਟ ਪੇਸ਼ ਕਰਨਗੇ। ਉਹ ਮੰਤਰਾਲੇ ਵਿੱਚ ਪਹੁੰਚ ਚੁੱਕੇ ਹਨ। ਲੋਕ ਸਭਾ ਚੋਣਾਂ ਦੀ ਵਜ੍ਹਾ ਕਰਕੇ ਇਸ ਵਾਲ ਅੰਤਰਿਮ ਬਜਟ (ਵੋਟ ਆਨ ਅਕਾਊਂਟ) ਪੇਸ਼ ਕੀਤਾ ਜਾਏਗਾ। ਸਰਕਾਰ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਸਮੇਤ ਹੋਰ ਕਈ ਲੋਕ ਲੁਭਾਵਣੇ ਐਲਾਨ ਕਰ ਸਕਦੀ ਹੈ।

ਬਜਟ ਵਿੱਚ ਨਵੇਂ ਵਿੱਤੀ ਸਾਲ ਦੇ ਸ਼ੁਰੂਆਤ ਚਾਰ ਮਹੀਨਿਆਂ ਦੇ ਖ਼ਰਚ ਲਈ ਸੰਸਦ ਦੀ ਮਨਜ਼ੂਰੀ ਮੰਗੀ ਜਾਏਗੀ। 1948 ਤੋਂ ਚੁਣਾਵੀ ਸਾਲ ਵਿੱਚ ਅੰਤਰਿਮ ਬਜਟ ਦੀ ਪਰੰਪਰਾ ਜਾਰੀ ਹੈ। ਲੋਕ ਸਭਾ ਚੋਣਾਂ ਦੇ ਬਾਅਦ ਜੁਲਾਈ ਵਿੱਚ ਨਵੀਂ ਸਰਕਾਰ ਪੂਰਨ ਬਜਟ ਪੇਸ਼ ਕਰੇਗੀ। ਆਰਥਕ ਸਰਵੇਖਣ ਵੀ ਜੁਲਾਈ ਵਿੱਚ ਹੀ ਪੇਸ਼ ਕੀਤਾ ਜਾਏਗਾ।

ਹੁਣ ਤਕ ਅੰਤਰਿਮ ਬਜਟ ਦੀ ਪਰੰਪਰਾ ਰਹੀ ਹੈ ਕਿ ਇਨਕਮ ਟੈਕਸ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਂਦਾ, ਪਰ ਮੋਦੀ ਸਰਕਾਰ ਇਸ ਪਰੰਪਰਾ ਨੂੰ ਬਦਲ ਸਕਦੀ ਹੈ। ਇਸ ਗੱਲ ਦੇ ਆਸਾਰ ਹਨ ਕਿ ਆਮਦਨ ਕਰ ਦੀ ਛੋਟ ਦੀ ਹੱਦ ਵਧਾਈ ਜਾ ਸਕਦੀ ਹੈ। ਇਸ ਦੀ ਮੌਜੂਦਾ ਹੱਦ 2.5 ਲੱਖ ਤੋਂ ਤੋਂ ਵਧਾ ਕੇ 3 ਲੱਖ ਰੁਪਏ ਕੀਤੀ ਜਾ ਸਕਦੀ ਹੈ। ਮਹਿਲਾਵਾਂ ਲਈ ਇਹ ਹੱਦ 3.25 ਲੱਖ ਰੁਪਏ ਹੋ ਸਕਦੀ ਹੈ।