Sargun Mehta Gurnam Bhullar New Song: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਸੁਪਰਹਿੱਟ ਜੋੜੀ ਵੱਡੇ ਪਰਦੇ 'ਤੇ ਫਿਰ ਤੋਂ ਧਮਾਲਾਂ ਪਾਉਣ ਲਈ ਤਿਆਰ ਹੈ। ਹਾਲ ਹੀ 'ਚ ਗੁਰਨਾਮ ਭੁੱਲਰ ਨੇ ਫਿਲਮ 'ਨਿਗ੍ਹਾ ਮਾਰਦਾ ਆਈ ਵੇ' ਦਾ ਅਧਿਕਾਰਤ ਪੋਸਟਰ ਸ਼ੇਅਰ ਕੀਤਾ ਸੀ। ਇਸ ਦੇ ਨਾਲ ਨਾਲ ਇੱਕ ਤੋਂ ਬਾਅਦ ਇੱਕ ਫਿਲਮ ਦੇ ਗਾਣੇ ਵੀ ਰਿਲੀਜ਼ ਹੋ ਰਹੇ ਹਨ। ਹਾਲ ਹੀ 'ਚ 'ਮੱਲੋ ਮੱਲੀ' ਗਾਣਾ ਰਿਲੀਜ਼ ਹੋਇਆ ਸੀ, ਜਿਸ ਵਿੱਚ ਸਰਗੁਣ-ਗੁਰਨਾਮ ਦੀ ਰੋਮਾਂਟਿਕ ਕੈਮਿਸਟਰੀ ਨੇ ਸਭ ਦਾ ਦਿਲ ਜਿੱਤ ਲਿਆ ਸੀ।

Continues below advertisement


ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਪਤਨੀ ਗਿੰਨੀ, ਘਰ ਪਹੁੰਚਦੇ ਹੀ ਕਪਿਲ...


ਹੁਣ 'ਨਿਗ੍ਹਾ ਮਾਰਦਾ ਆਈ ਵੇ' ਦਾ ਇੱਕ ਹੋਰ ਰੋਮਾਂਟਿਕ ਗਾਣਾ 'ਰੋਗ ਮੇਰਾ ਯਾਰ' ਵੀ ਰਿਲੀਜ਼ ਹੋ ਗਿਆ ਹੈ। ਗੁਰਨਾਮ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਗੁਰਨਾਮ ਦੀ ਆਵਾਜ਼ ਇਸ ਗਾਣੇ ਨੂੰ ਜਿਨ੍ਹਾਂ ਖੂਬਸੂਰਤ ਬਣਾਉਂਦੀ ਹੈ, ਉਨ੍ਹਾਂ ਹੀ ਸਰਗੁਣ ਦਾ ਸ਼ਾਨਦਾਰ ਡਾਂਸ। ਜੀ ਹਾਂ, ਸਰਗੁਣ ਮਹਿਤਾ ਨੇ ਇਸ ਗਾਣੇ 'ਚ ਸ਼ਾਨਦਾਰ ਡਾਂਸ ਕੀਤਾ ਹੈ। ਇਹ ਕਹਿਣਾ ਪਵੇਗਾ ਕਿ ਸਰਗੁਣ ਨੇ ਆਪਣੇ ਬੇਹਤਰੀਨ ਡਾਂਸ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ। 









ਦੇਖੋ ਪੂਰਾ ਗੀਤ:



ਕਾਬਿਲੇਗ਼ੌਰ ਹੈ ਕਿ ਸਰਗੁਣ ਤੇ ਗੁਰਨਾਮ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਜੋੜੀ 'ਸੁਰਖੀ ਬਿੰਦੀ' ਤੇ 'ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ' 'ਚ ਨਜ਼ਰ ਆਈ ਸੀ। ਇਹ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਹੁਣ ਦਰਸ਼ਕ ਬੇਸਵਰੀ ਨਾਲ ਇਸ ਜੋੜੀ ਦੀ ਨਵੀਂ ਫਿਲਮ ਦੀ ਉਡੀਕ ਕਰ ਰਹੇ ਹਨ। ਦਸ ਦਈਏ ਕਿ ਇਹ ਫਿਲਮ 17 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਮੁੜ ਤੋਂ ਵੱਡੇ ਪਰਦੇ 'ਤੇ ਸਰਗੁਣ ਗੁਰਨਾਮ ਦੀ ਜੋੜੀ ਨੂੰ ਦੇਖਣ ਲਈ ਬੇਕਰਾਰ ਹਨ।


ਇਹ ਵੀ ਪੜ੍ਹੋ: ਅਫਸਾਨਾ ਖਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਪਤੀ ਸਾਜ਼ ਨੇ ਅਫਸਾਨਾ ਨੂੰ ਦਿੱਤਾ ਸਪੈਸ਼ਲ ਸਰਪ੍ਰਾਈਜ਼