Sargun Mehta Video: ਸਰਗੁਣ ਮਹਿਤਾ ਇੰਨੀਂ ਦਿਨੀਂ ਲਗਾਤਾਰ ਲਾਈਮ ਲਾਈਟ `ਚ ਬਣੀ ਹੋਈ ਹੈ। ਉਨ੍ਹਾਂ ਦੀ ਫ਼ਿਲਮ ਮੋਹ 16 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਸਰਗੁਣ ਨੇ ਮੋਹ ਫ਼ਿਲਮ `ਚ ਆਪਣੀ ਅਦਾਕਾਰੀ ਨਾਲ ਸਭ ਨੂੰ ਮੋਹ ਲਿਆ ਹੈ। ਹੁਣ ਉਹ ਆਪਣੀ ਗਾਇਕੀ ਨਾਲ ਵੀ ਸਭ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ।


ਜੀ ਹਾਂ, ਇੰਸਟਾਗ੍ਰਾਮ `ਤੇ ਸਰਗੁਣ ਨੇ ਵੀਡੀਓ ਸ਼ੇਅਰ ਕੀਤਾ ਹੈ। ਜਿਸ `ਚ ਉਹ ਆਪਣੀ ਫ਼ਿਲਮ ਮੋਹ ਦਾ ਗਾਣਾ `ਸਭ ਕੁੱਝ` ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ ਵੀ ਦੇ ਦਿਤਾ ਹੈ। ਵੀਡੀਓ ਦੀ ਕੈਪਸ਼ਨ `ਚ ਮਹਿਤਾ ਨੇ ਲਿਖਿਆ, "ਬੀ ਪਰਾਕ ਤੇ ਜਾਨੀ ਨੂੰ ਮੇਰਾ ਖੁੱਲ੍ਹਾ ਆਫ਼ਰ। ਮੈਂ ਅਗਲਾ ਗਾਣਾ ਉਨ੍ਹਾਂ ਦੇ ਲਈ ਕਰਨ ਨੂੰ ਤਿਆਰ ਹਾਂ, ਆਖ਼ਰ ਦੋਸਤ ਨੇ ਉਹ ਮੇਰੇ। ਇਨ੍ਹਾਂ ਤਾਂ ਮੈਂ ਕਰ ਹੀ ਸਕਦੀ ਹਾਂ ਉਨ੍ਹਾਂ ਦੇ ਲਈ।"









ਸਰਗੁਣ ਨੇ ਆਪਣੀ ਗਾਇਕੀ ਨਾਲ ਆਪਣੇ ਪ੍ਰਸ਼ੰਸਕਾਂ ਦਾ ਹੀ ਨਹੀਂ ਸਗੋਂ ਫ਼ਿਲਮ ਇੰਡਸਟਰੀ ਦੇ ਆਪਣੇ ਦੋਸਤਾਂ ਦਾ ਵੀ ਦਿਲ ਜਿੱਤ ਲਿਆ ਹੈ। ਪੰਜਾਬੀ ਗੀਤਕਾਰ ਜਾਨੀ ਨੇ ਉਨ੍ਹਾਂ ਦੀ ਵੀਡੀਓ `ਤੇ ਕਮੈਂਟ ਕਰ ਕਿਹਾ ਕਿ ਅਗਲੇ ਮਹੀਨੇ ਤਿਆਰ ਰਹੋ। ਗੀਤਾਜ਼ ਬਿੰਦਰੱਖੀਆ ਨੇ ਸਰਗੁਣ ਦੀ ਪੋਸਟ ਤੇ ਕਮੈਂਟ ਕੀਤਾ, "ਮੈਨੂੰ ਤਾਂ ਇਹ ਗੱਲ ਨੀ ਸਮਝ ਲੱਗਦੀ ਕਿ ਇੱਕੋ ਇਨਸਾਨ ਤੇ ਰੱਬ ਇਨ੍ਹਾਂ ਮੇਹਰਬਾਨ ਕਿਵੇਂ ਹੋ ਸਕਦਾ ਹੈ। ਇਹ ਗਾਣਾ ਹਮੇਸ਼ਾ ਲਈ ਮੇਰੀ ਰਿੰਗਟੋਨ ਬਣਨ ਵਾਲਾ ਹੈ।" 




ਕਾਬਿਲੇਗ਼ੌਰ ਹੈ ਕਿ ਮੋਹ ਫ਼ਿਲਮ 16 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਸਰਗੁਣ ਮਹਿਤਾ ਦਾ ਬਿਲਕੁਲ ਅਲੱਗ ਹੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਆਪਣੀ ਐਕਟਿੰਗ ਨਾਲ ਸਭ ਨੂੰ ਹੈਰਾਨ ਕਰ ਦਿਤਾ ਹੈ। ਇਸ ਦੇ ਨਾਲ ਹੀ ਗੀਤਾਜ਼ ਬਿੰਦਰੱਖੀਆ ਵੀ ਮਹਿਤਾ ਨਾਲ ਰੋਮਾਂਟਿਕ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।