ਅੰਮ੍ਰਿਤਸਰ: ਹਾਲ ਹੀ ‘ਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ (satinder sartaj) ਵੱਲੋਂ ਗਾਏ ਗਏ ‘ਜ਼ਫਰਨਾਮਾ’ (Zafarnamah) ‘ਚ ਗੁਰਬਾਣੀ ਦਾ ਅਸ਼ੁਧ ਉਚਾਰਨ ਕਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ (Sri Akal Takhat) ਪਹੁੰਚਿਆ ਹੈ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਬਰ ਭਾਈ ਅਜੈਬ ਸਿੰਘ ਅਭਿਆਸੀ ਤੇ ਫੈਡਰੇਸ਼ਨ ਦੇ ਸਾਬਕਾ ਆਗੂ ਪ੍ਰੋ. ਸਰਚਾਂਦ ਸਿੰਘ ਨੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ। ਇਸ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਮੌਜੂਦਾ ‘ਜ਼ਫ਼ਰਨਾਮਾ‘ ਵਾਪਸ ਲੈਣ ਤੇ ਇਸ ਦਾ ਸ਼ੁੱਧ ਉਚਾਰਨ ਦੇ ਨਾਲ ਹੋਰ ਲੋੜੀਂਦੀਆਂ ਸੋਧ ਕਰ ਗੁਰਮਤਿ ਅਨੁਸਾਰੀ (according to Gurmat) ਮੁੜ ਰਿਕਾਰਡਿੰਗ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ।
ਇਸ ਬਾਰੇ ਆਗੂਆਂ ਨੇ ਕਿਹਾ ਕਿ ਅੱਜ ਦੀ ਲੱਚਰ ਗਾਇਕੀ ਦੇ ਦੌਰ ‘ਚ ਵੀ ਨਵੀ ਪੀੜੀ ਦੇ ਕੁਝ ਗਾਇਕਾਂ ਦਾ ਗੁਰਬਾਣੀ ਗਾਇਨ, ਗੁਰ ਇਤਿਹਾਸ, ਵਿਸ਼ਵਾਸ ਤੇ ਸਿਖ ਸਾਹਿੱਤ ਪ੍ਰਤੀ ਕ੍ਰਿਆਸ਼ੀਲ ਹੋਣਾ ਤੇ ਇਸ ਪ੍ਰਤੀ ਤਵੱਜੋਂ ਹਾਸਲ ਕਰਨ ਪ੍ਰਤੀ ਪੇਸ਼ਕਾਰੀ ਸਵਾਗਤ ਤੇ ਸਲਾਹੁਣ ਯੋਗ ਹੈ ਜਿਸ ਦੀ ਹੌਸਲਾ ਅਫਜਾਈ ਕਰਨੀ ਬਣਦੀ ਹੈ। ਇਸ ਦੇ ਨਾਲ ਹੀ ਸਿਖੀ ‘ਚ ਗੁਰਬਾਣੀ ਦਾ ਗਲਤ ਉਚਾਰਨ ਅਪਰਾਧ ਮੰਨਿਆ ਜਾਂਦਾ ਹੈ ਤੇ ਕਿਸੇ ਵੀ ਸਿੰਘ ਕੋਲ ਪਾਠ ਕਰਦਿਆਂ ਕਿਸੇ ਵੀ ਪ੍ਰਕਾਰ ਦੀਆਂ ਅਸ਼ੁੱਧੀਆਂ ਜਾਂ ਤਰੁੱਟੀਆਂ ਰਹਿ ਗਈਆਂ ਹੋਣ ਤਾਂ ਅਰਦਾਸ ਦੌਰਾਨ ‘ਅੱਖਰਾਂ’ ਦੀ ਭੁੱਲ ਚੁੱਕ ਪ੍ਰਤੀ ਮੁਆਫ਼ੀ ਦੀ ਵਿਵਸਥਾ ਮੌਜੂਦ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ‘ਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਿਤ ‘ਜ਼ਫ਼ਰਨਾਮਾ’ ਦਾ ਗਾਇਨ ਅਨੇਕਾਂ ਅਸ਼ੁੱਧ ਉਚਾਰਨ ਤੇ ਕਈ ਹੋਰ ਤਰੁੱਟੀਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦਈਏ ਕਿ ਗੁਰੂ ਸਾਹਿਬ ਵੱਲੋਂ ਰਚਿਤ ‘ਜ਼ਫ਼ਰਨਾਮਾ' ਫ਼ਾਰਸੀ ਜ਼ੁਬਾਨ ਵਿਚ ਹੈ। ਅਜਿਹੇ ‘ਚ ਸਰਤਾਜ ਵੱਲੋਂ ਗਾਏ ਗਏ ‘ਜ਼ਫ਼ਰਨਾਮਾ’ ‘ਚ ਪਾਈਆਂ ਗਈਆਂ ਊਣਤਾਈਆਂ ਗੁਰੂ ਸਾਹਿਬ ਦੇ ਦਾਰਸ਼ਨਿਕ ਪੱਖ ਤੇ ਕੀਰਤੀਮਾਨ ਪ੍ਰਤੀ ਫ਼ਾਰਸੀ ਜ਼ੁਬਾਨ ਨੂੰ ਸਮਝਣ ਵਾਲਿਆਂ ‘ਚ ਸ਼ੰਕੇ ਪੈਦਾ ਕਰਨ ਦਾ ਕਾਰਨ ਬਣੇਗਾ।
ਇਸ ਦੇ ਨਾਲ ਹੀ ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਕੁੱਝ ਸਮੇਂ ਤੋਂ ਗਾਇਕਾਂ, ਫ਼ਿਲਮਸਾਜ਼ ਤੇ ਸਾਹਿੱਤਕਾਰ ਆਲੋਚਕਾਂ ਦੀ ਸਿਰਜਣ ਸਮਗਰੀ ‘ਚ ਸਿਖ ਸਭਿਆਚਾਰ ਤੇ ਵਿਚਾਰਧਾਰਾ ਪ੍ਰਤੀ ਹਮਲੇ ਹੋ ਰਹੇ ਹਨ ਜੋ ਕਈ ਵਾਰ ਵਿਵਾਦ ਸਾਹਮਣੇ ਆ ਚੁਕੇ ਹਨ। ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਰਾਸ਼ਟਰੀ ਫ਼ਿਲਮ ਸੈਂਸਰ ਬੋਰਡ ਦੀ ਤਰਜ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫ਼ਿਲਮਾਂਕਣ ਤੋਂ ਇਲਾਵਾ ਗੁਰਬਾਣੀ, ਸਿਖ ਲਿਟਰੇਚਰ ਤੇ ਗਾਇਨ ‘ਤੇ ਵੀ ਨਜ਼ਰ ਰਖਣ ਪ੍ਰਤੀ ਸੈਂਸਰ ਬੋਰਡ ਦਾ ਗਠਨ ਕਰਾਉਣਾ ਚਾਹੀਦਾ ਹੈ।
‘ਜ਼ਫਰਨਾਮਾ’ ਕਰਕੇ ਵਧੀਆਂ ਸਤਿੰਦਰ ਸਰਤਾਜ ਦੀਆਂ ਮੁਸ਼ਕਲਾਂ, ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ
ਏਬੀਪੀ ਸਾਂਝਾ
Updated at:
05 May 2020 06:08 PM (IST)
ਪੰਜਾਬੀ ਸੂਫੀ ਗਾਈਕ ਸਤਿੰਦਰ ਸਰਤਾਜ ਮੁਸ਼ਕਲਾਂ ‘ਚ ਫਸ ਗਏ ਹਨ। ਦੱਸ ਦਈਏ ਕਿ ਖ਼ਬਰਾਂ ਹਨ ਕਿ ਉਨ੍ਹਾਂ ਨੇ ਦੀ ‘ਜ਼ਫ਼ਰਨਾਮਾ’ ਦੀ ਪੇਸ਼ਕਾਰੀ ‘ਚ ਗ਼ਲਤੀਆਂ ਤੇ ਤਰੁੱਟੀਆਂ ਬਾਰੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ।
- - - - - - - - - Advertisement - - - - - - - - -