‘ਕੇਬੀਸੀ-11’ ਦੀ ਸ਼ੂਟਿੰਗ ਸ਼ੁਰੂ, ਸਾਹਮਣੇ ਆਈ ਪਹਿਲੀ ਤਸਵੀਰ
ਏਬੀਪੀ ਸਾਂਝਾ | 29 Mar 2019 05:33 PM (IST)
ਮੁੰਬਈ: ਸੋਨੀ ਟੀਵੀ ‘ਤੇ ਆਉਣ ਵਾਲੇ ਅਮਿਤਾਭ ਬੱਚਨ ਦੇ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਪੌਪਲਰ ਸ਼ੋਅ ‘ਚ ਸ਼ੁਮਾਰ ਹੈ। ਜੇਕਰ ਤੁਸੀਂ ਵੀ ਬਿੱਗ ਬੀ ਦੇ ਸ਼ੋਅ ਦਾ ਹਿੱਸਾ ਬਣ ਆਪਣੀ ਕਿਸਮਤ ਚਮਕਾਉਣਾ ਚਾਹੁੰਦੇ ਹੋ ਤਾਂ ਤਿਆਰ ਹੋ ਜਾਓ ਕਿਉਂਕਿ ਬਿੱਗ ਬੀ ਆਪਣੇ ਸ਼ੋਅ ਦਾ 11ਵਾਂ ਸੀਜ਼ਨ ਲੈ ਕੇ ਜਲਦੀ ਹੀ ਆ ਰਹੇ ਹਨ। ਜੀ ਹਾਂ ਸ਼ੋਅ ਮੇਕਰਸ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਗੱਲ ਦਾ ਖੁਲਾਸਾ ਖੁਦ ਬਿੱਗ ਬੀ ਨੇ ਆਪਣੇ ਬਲੌਗ ‘ਤੇ ਕੀਤੀ ਹੈ। ਉਨ੍ਹਾਂ ਨੇ ਕੇਬੀਸੀ ਦੇ ਪ੍ਰੋਮੋ ਲਈ ਸ਼ੂਟ ਸ਼ੁਰੂ ਕਰ ਲਿਆ ਹੈ ਪਰ ਸ਼ੋਅ ਦੇ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋਣੇ ਹਨ, ਇਸ ਬਾਰੇ ਕੋਈ ਖੁਲਾਸਾ ਨਹੀ ਹੋਇਆ। ਇਸ ਦੌਰਾਨ ਅਮਿਤਾਭ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਅਮਿਤਾਭ ਕਮਿੰਗ ਸੂਨ ਦਾ ਬੈਨਰ ਲਏ ਨਜ਼ਰ ਆ ਰਹੇ ਹਨ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੋਅ ਦੀ ਸ਼ੁਰੂਆਤ ਇਸ ਸਾਲ ਜਲਦੀ ਹੀ ਹੋਣ ਵਾਲੀ ਹੈ। ਉਂਝ ਕਈ ਲੋਕਾਂ ਨੂੰ ਇਸ ਸ਼ੋਅ ਦਾ ਇੰਤਜ਼ਾਰ ਬੇਸਬਰੀ ਨਾਲ ਹੁੰਦਾ ਹੈ।