ਮੁੰਬਈ: ਅੱਜ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਉਹ ਦੇਸ਼ ਦੇ ਨਾਲ ਵਿਦੇਸ਼ਾਂ ‘ਚ ਵੀ ਜ਼ਬਰਦਸਤ ਫੈਨ ਫੌਲੋਇੰਗ ਰੱਖਦੇ ਹਨ। ਇਸ ਦਿਨ ਸ਼ਾਹਰੁਖ ਦੇ ਫੈਨ ਖਾਸ ਉਨ੍ਹਾਂ ਨੂੰ ਮਿਲਣ ਦੂਰ-ਦੂਰ ਤੋਂ ਮੁੰਬਈ ਉਨ੍ਹਾਂ ਦੇ ਘਰ ਮੰਨਤ ਬਾਹਰ ਖੜ੍ਹੇ ਹੁੰਦੇ ਹਨ। ਕੁਝ ਅਜਿਹਾ ਹੀ ਬੀਤੀ ਰਾਤ ਵੀ ਦੇਖਣ ਨੂੰ ਮਿਲਿਆ। ਜਦੋਂ ਸ਼ਾਹਰੁਖ ਦੇ ਫੈਨਸ ਆਪਣੇ ਸਟਾਰ ਦੀ ਪਹਿਲੀ ਝਲਕ ਪਾਉਣ ਲਈ ਉਨ੍ਹਾਂ ਦੇ ਘਰ ਬਾਹਰ ਪਹੁੰਚ ਗਏ।




ਜਦੋਂ ਫੈਨਸ ਸ਼ਾਹਰੁਖ ਨੂੰ ਮਿਲਣ ਆਉਣ ਤੇ ਉਹ ਆਪਣੇ ਫੈਨਸ ਦਾ ਪਿਆਰ ਹਾਸਲ ਨਾ ਕਰਨ, ਇਹ ਤਾਂ ਹੋ ਹੀ ਨਹੀਂ ਸਕਦਾ। ਕਿੰਗ ਖ਼ਾਨ ਵੀ ਆਪਣੇ ਫੈਨਸ ਤੋਂ ਦੁਆਵਾਂ ਲੈਣ ਆਪਣੇ ਘਰ ਦੀ ਬਾਲਕੌਨੀ ‘ਚ ਆਏ। ਇਸ ਨੂੰ ਦੇਖ ਬਾਦਸ਼ਾਹ ਦੇ ਫੈਨਸ ਦਾ ਉਤਸ਼ਾਹ 7ਵੇਂ ਅਸਮਾਨ ‘ਤੇ ਪਹੁੰਚ ਗਿਆ। ਇਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ।


ਜਿੱਥੇ ਰਾਤ 12 ਵਜੇ ਹੀ ਫੈਨਸ ਨੇ ਸ਼ਾਹਰੁਖ ਨੂੰ ਵਿਸ਼ ਕੀਤਾ, ਉੱਥੇ ਹੀ ਬਾਦਸ਼ਾਹ ਖ਼ਾਨ ਦੀ ਪਤਨੀ ਤੇ ਬੱਚਿਆਂ ਨੇ ਵੀ ਉਨ੍ਹਾਂ ਨੂੰ ਵਿਸ਼ ਕੀਤਾ। ਸ਼ਾਹਰੁਖ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਗੌਰੀ ਸ਼ਾਹਰੁਖ ਨੂੰ ਕੇਕ ਖਵਾ ਰਹੀ ਹੈ। ਤਸਵੀਰ ‘ਚ ਬੱਚੇ ਵੀ ਕੋਲ ਹੀ ਬੈਠੇ ਨਜ਼ਰ ਆ ਰਹੇ ਹਨ।


ਇਸ ਫੋਟੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਕੈਪਸ਼ਨ ਦਿੱਤਾ ਹੈ, "ਬੀਵੀ ਨੇ ਕੇਕ ਖੁਆਇਆ, ਮੰਨਤ ਦੇ ਬਾਹਰ ਆਪਣੇ ਫੈਨਸ ਦੇ ਪਰਿਵਾਰ ਨੂੰ ਮਿਲਿਆ ਤੇ ਹੁਣ ਆਪਣੀ ਛੋਟੀ ਗਰਲ ਗੈਂਗ ਨਾਲ ਬੈਠ ਕੇ ਮੋਨੋ ਡੀਲ ਖੇਡ ਰਿਹਾ ਹਾਂ। ਮੇਰੇ ਜਨਮ ਦਿਨ ਨੂੰ ਖਾਸ ਬਣਾਉਣ ਲਈ ਤੁਹਾਡਾ ਸਭ ਦਾ ਧੰਨਵਾਦ। ਬਹੁਤ ਸਾਰਾ ਪਿਆਰ।"