Shah Rukh Khan Visit Vaishno Devi: ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ 'ਚ ਹਨ। ਜਵਾਨ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਦੂਜਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ। ਜਵਾਨ ਦਾ ਦੂਜਾ ਟ੍ਰੇਲਰ 31 ਅਗਸਤ ਨੂੰ ਰਿਲੀਜ਼ ਹੋਵੇਗਾ। ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਸ਼ਾਹਰੁਖ ਖਾਨ ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਮੱਥਾ ਟੇਕਣ ਗਏ ਹਨ। ਸ਼ਾਹਰੁਖ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।  

Continues below advertisement


ਇਹ ਵੀ ਪੜ੍ਹੋ: ਬਾਣੀ ਸੰਧੂ ਨੂੰ ਕਿਸ ਨੇ ਦਿੱਤਾ ਧੋਖਾ? ਗਾਇਕਾ ਨੇ ਪਰੇਸ਼ਾਨ ਹੋ ਕੇ ਸ਼ੇਅਰ ਕੀਤੀਆਂ ਅਜਿਹੀਆਂ ਪੋਸਟਾਂ, ਫੈਨਜ਼ ਕਰ ਰਹੇ ਕਮੈਂਟ


ਵੀਡੀਓ 'ਚ ਸ਼ਾਹਰੁਖ ਸਖਤ ਸੁਰੱਖਿਆ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣਾ ਮੂੰਹ ਮਾਸਕ ਨਾਲ ਕਵਰ ਕੀਤਾ ਹੋਇਆ ਹੈ ਤਾਂ ਜੋ ਕੋਈ ਉਨ੍ਹਾਂ ਨੂੰ ਪਛਾਣ ਨਾ ਸਕੇ।। ਸ਼ਾਹਰੁਖ ਟੀ-ਸ਼ਰਟ, ਨੀਲੀ ਜੈਕੇਟ ਅਤੇ ਡੈਨੀਮ ਪਹਿਨੇ ਨਜ਼ਰ ਆ ਰਹੇ ਹਨ। ਸ਼ਾਹਰੁਖ ਨੇ ਜੈਕਟ ਦੀ ਹੁੱਡੀ ਨਾਲ ਆਪਣਾ ਸਿਰ ਢੱਕਿਆ ਹੋਇਆ ਹੈ ਅਤੇ ਮੂੰਹ ਨੂੰ ਮਾਸਕ ਨਾਲ ਕਵਰ ਕੀਤਾ ਹੋਇਆ ਹੈ।









ਕਾਬਿਲੇਗ਼ੌਰ ਹੈ ਕਿ 'ਜਵਾਨ' ਫਿਲਮ ਦਾ ਟਰੇਲਰ 31 ਅਗਸਤ ਨੂੰ ਦੁਬਈ 'ਚ ਬੁਰਜ ਖਲੀਫਾ 'ਤੇ ਲੌਂਚ ਕੀਤਾ ਜਾਵੇਗਾ। ਫਿਲਮ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫਿਲਮ 'ਚ ਸ਼ਾਹਰੁਖ ਖਾਨ ਸਾਊਥ ਸਟਾਰ ਨਯਨਤਾਰਾ ਤੇ ਵਿਜੇ ਸੇਤੂਪਤੀ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਐੇਟਲੀ ਕੁਮਾਰ ਨੇ ਡਾਇਰੈਕਟ ਕੀਤਾ ਹੈ । ਸ਼ਾਹਰੁਖ ਦੇ ਫੈਨਜ਼ ਦੁਨੀਆ ਭਰ 'ਚ ਇਸ ਫਿਲਮ ਦੀ ਰਿਲੀਜ਼ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਦੇ ਨਾਲ ਨਾਲ ਸ਼ਾਹਰੁਖ ਦੀ ਫਿਲਮ 'ਡੰਕੀ' ਵੀ ਜਲਦ ਰਿਲੀਜ਼ ਹੋਣ ਵਾਲੀ ਹੈ । ਇਸ ਫਿਲਮ 'ਚ ਸ਼ਾਹਰੁਖ ਤਾਪਸੀ ਪੰਨੂ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ ।


ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਦਾ ਰੱਖੜੀ 'ਤੇ ਖਾਸ ਤੋਹਫਾ, ਭੈਣ-ਭਰਾਵਾਂ ਲਈ ਕੀਤਾ ਗਾਣਾ ਰਿਲੀਜ਼, ਦਿਲ ਜਿੱਤ ਲਵੇਗਾ ਵੀਡੀਓ