ਮੁੰਬਈ: ਸ਼ਾਹਰੁਖ ਖ਼ਾਨ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਉਸ ਦੇ ਫੈਨਸ ਨੂੰ ਬੇਸਬਰੀ ਨਾਲ ਹੁੰਦਾ ਹੈ। ਜਲਦੀ ਹੀ ਸ਼ਾਹਰੁਖ ‘ਡੌਨ-3’ ‘ਚ ਨਜ਼ਰ ਆਉਣ ਵਾਲੇ ਹਨ। ਬੇਸ਼ੱਕ ਇਸ ਫ਼ਿਲਮ ਦਾ ਅਜੇ ਕਿਸੇ ਨੇ ਐਲਾਨ ਨਹੀਂ ਕੀਤਾ ਪਰ ਫੇਰ ਵੀ ਫ਼ਿਲਮ ਹੁਣ ਤੋਂ ਹੀ ਸੁਰਖੀਆਂ ਬਟੌਰ ਹਰੀ ਹੈ।
ਹੁਣ ਮਿਲੀਆਂ ਖ਼ਬਰਾਂ ਮੁਤਾਬਕ ਇਸ ਦਾ ਟਾਈਟਲ ‘ਡੌਨ- ਦ ਫਾਈਨਲ ਚੈਪਟਰ’ ਰੱਖਿਆ ਗਿਆ ਹੈ। ਇਸ ਦਾ ਕਾਰਨ ਹੈ ਕਿ ਫ਼ਿਲਮ ਦੀ ਟੀਮ ਸੀਰੀਜ਼ ਨੂੰ ਜ਼ਿਆਦਾ ਖਿੱਚਣਾ ਨਹੀਂ ਚਾਹੁੰਦੀ। ਇਸ ਦੇ ਟਾਈਟਲ ਤੋਂ ਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਸੀਰੀਜ਼ ਦੀ ਆਖਰੀ ਫ਼ਿਲਮ ਹੋਵੇਗੀ।
ਫ਼ਿਲਮ ਦੀ ਸਕ੍ਰਿਪਟ ਫਾਈਨਲ ਹੋ ਗਈ ਹੈ। ਸ਼ਾਹਰੁਖ ਜਲਦੀ ਹੀ ਇਸ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਨਾਲ ਹੀ ਫ਼ਿਲਮ ‘ਚ ਇਸ ਵਾਰ ਵੀ ਧਮਾਕੇਦਾਰ ਐਕਸ਼ਨ ਦੇਖਣ ਨੂੰ ਮਿਲੇਗਾ। ਫ਼ਿਲਮ ਦਾ ਕਲਾਈਮੈਕਸ ਕਾਫੀ ਧਮਾਕੇਦਾਰ ਹੋਣ ਵਾਲਾ ਹੈ, ਜਿਸ ਨੂੰ ਦੇਖ ਕਿੰਗ ਖ਼ਾਨ ਦੇ ਫੈਨਸ ਖੁਸ਼ ਹੋ ਜਾਣਗੇ।
ਉਧਰ ਫ਼ਿਲਮ ‘ਚ ਸ਼ਾਹਰੁਖ ਨਾਲ ਕਿਹੜੀ ਐਕਟਰਸ ਨਜ਼ਰ ਆਵੇਗੀ ਇਸ ਦਾ ਫੈਸਲਾ ਅਜੇ ਹੋਣਾ ਬਾਕੀ ਹੈ।