ਇਸ ਤੋਂ ਸਪਸ਼ਟ ਹੈ ਕਿ ਪ੍ਰਿਅੰਕਾ ਗਾਂਧੀ ਲੋਕ ਸਭਾ ਚੋਣਾਂ ਵਿੱਚ ਵੱਡਾ ਰੋਲ ਨਿਭਾਉਣਗੇ। ਕਾਂਗਰਸ ਵਿੱਚ ਲੰਮੇ ਸਮੇਂ ਤੋਂ ਮੰਗ ਸੀ ਕਿ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿੱਚ ਅੱਗੇ ਕੀਤਾ ਜਾਏ। ਅਜੇ ਤੱਕ ਪ੍ਰਿਅੰਕਾ ਸਿਆਸਤ ਵਿੱਚ ਸਰਗਰਮ ਭੂਮਿਕਾ ਨਹੀਂ ਨਿਭਾਅ ਰਹੇ ਸੀ। ਉਂਝ ਉਹ ਚੋਣ ਪ੍ਰਚਾਰ ਵਿੱਚ ਹਿੱਸਾ ਲੈਂਦੇ ਸੀ।
ਯਾਦ ਰਹੇ ਕਿਸੇ ਵੇਲੇ ਕਾਂਗਰਸ ਤੇ ਖਾਸਕਰ ਗਾਂਧੀ ਪਰਿਵਾਰ ਦਾ ਗੜ੍ਹ ਰਹੇ ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਵੱਡਾ ਖੋਰਾ ਲੱਗਾ ਹੈ। ਇਸ ਵੇਲੇ ਬੀਜੇਪੀ, ਸਮਾਜਵਾਦੀ ਪਾਰਟੀ ਤੇ ਬਸਪਾ ਤੋਂ ਮਗਰੋਂ ਕਾਂਗਰਸ ਚੌਥੇ ਨੰਬਰ 'ਤੇ ਖਿਸਕ ਗਈ ਹੈ।