ਮੁੰਬਈ: ਸ਼ਾਹਰੁਖ ਖ਼ਾਨ ਨੇ ਆਪਣੇ ਜਨਮ ਦਿਨ ਮੌਕੇ ਫੈਨਸ ਨੂੰ ਗਿਫਟ ਦਿੰਦੇ ਹੋਏ ਆਪਣੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਦਾ ਟ੍ਰੇਲਰ ਰਿਲੀਜ਼ ਕੀਤਾ। ਇਸ ਟ੍ਰੇਲਰ ਨੇ ਪਹਿਲੇ 24 ਘੰਟਿਆਂ ‘ਚ 54 ਮਿਲੀਅਨ ਵਿਊਜ਼ ਹਾਸਲ ਕਰਨ ਦਾ ਰਿਕਾਰਡ ਬਣਾ ਲਿਆ ਸੀ। ਪਰ ਹੁਣ ਜ਼ੀਰੋ ਦੇ ਟ੍ਰੇਲਰ ਨੇ ਇੱਕ ਹੋਰ ਰਿਕਾਰਡ ਕਾਇਮ ਕਰ ਦਿੱਤਾ ਹੈ ਜੋ ਹਾਲੇ ਤਕ ਕੋਈ ਵੀ ਬਾਲੀਵੁੱਡ ਫ਼ਿਲਮ ਨਹੀਂ ਬਣਾ ਸਕੀ ਹੈ।



ਸਿਰਫ਼ ਚਾਰ ਦਿਨਾਂ ਵਿੱਚ ਜ਼ੀਰੋ ਦੇ ਟ੍ਰੇਲਰ ਨੂੰ 100 ਮਿਲਿਅਨ ਵਿਊਜ਼ ਮਿਲ ਚੁੱਕੇ ਹਨ। ਫ਼ਿਲਮ ‘ਚ ਸ਼ਾਹਰੁਖ ਇੱਕ ਬੌਣੇ ਬਊਆ ਸਿੰਘ ਦਾ ਰੋਲ ਅਦਾ ਕਰ ਰਹੇ ਹਨ। ਜਿਸ ‘ਚ ਉਹ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਟ੍ਰੇਲਰ ਨੂੰ ਮਿਲੇ ਜ਼ਬਰਦਸਤ ਰਿਸਪਾਂਸ ਲਈ ਮੇਕਰਸ ਨੇ ਫੈਨਸ ਦਾ ਧੰਨਵਾਦ ਕੀਤਾ ਹੈ।


‘ਜ਼ੀਰੋ’ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਜਿਸ ਦਾ ਪ੍ਰਮੋਸ਼ਨ ਕਰਨ ਲਈ ਸ਼ਾਹਰੁਖ ਜਲਦੀ ਹੀ ਸਲਮਾਨ ਦੇ ਸ਼ੋਅ ਬਿੱਗ ਬੌਸ 12 ਦੇ ਵੀਕਐਂਡ ਕਾ ਵਾਰ ‘ਚ ਵੀ ਨਜ਼ਰ ਆਉਣਗੇ। ‘ਜ਼ੀਰੋ’ ਦੇ ਟ੍ਰੇਰਲਰ ਨੂੰ ਮਿਲ ਰਹੇ ਪਿਆਰ ਤੋਂ ਲਗਦਾ ਹੈ ਕਿ ਸ਼ਾਹਰੁਖ ਇਸ ਸਾਲ ਜਾਂਦੇ-ਜਾਂਦੇ ਵੀ ਕਰੋੜਾਂ ਦਾ ਧਮਾਕਾ ਕਰਕੇ ਹੀ ਜਾਣਗੇ।