ਅਮੈਲੀਆ ਪੰਜਾਬੀ ਦੀ ਰਿਪੋਰਟ
Sharry Mann Supports International Students: ਕੈਨੇਡਾ ਤੋਂ ਪਿਛਲੇ ਦਿਨੀਂ 700 ਭਾਰਤੀ ਵਿੱਦਿਆਰਥੀਆਂ ਨੂੰ ਡੀਪੋਰਟ ਕੀਤਾ ਗਿਆ ਸੀ। ਕਿਉਂਕਿ ਕੈਨੇਡੀਅਨ ਕੰਪਨੀ 'ਚ ਨੌਕਰੀ ਲਈ ਉਨ੍ਹਾਂ ਦੇ ਆਫਰ ਲੈਟਰਜ਼ ਫੇਕ ਨਿਕਲੇ ਸੀ। ਇਸ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਕਾਰਵਾਈ ਕਰਦੇ ਹੋਏ ਵਿੱਦਿਆਰਥੀਆਂ ਨੂੰ ਡੀਪੋਰਟ ਕੀਤਾ ਸੀ। ਇਸ ਮੁੱਦੇ 'ਤੇ ਹੁਣ ਪਹਿਲੀ ਵਾਰ ਕਿਸੇ ਪੰਜਾਬੀ ਕਲਾਕਾਰ ਨੇ ਚੁੱਪੀ ਤੋੜੀ ਹੈ। ਉਸ ਕਲਾਕਾਰ ਦਾ ਨਾਮ ਹੈ ਸ਼ੈਰੀ ਮਾਨ।
ਸ਼ੈਰੀ ਮਾਨ ਹੁਣ ਉਨ੍ਹਾਂ ਦੇ ਵਿੱਦਿਆਰਥੀਆਂ ਦੇ ਸਮਰਥਨ 'ਚ ਉੱਤਰੇ ਹਨ। ਹਾਲ ਹੀ 'ਚ ਸ਼ੈਰੀ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਵਿੱਦਿਆਰਥੀਆਂ ਨੂੰ ਮਿਲਣ ਪਹੁੰਚੇ ਸੀ। ਇਸ ਵੀਡੀਓ 'ਚ ਸ਼ੈਰੀ ਮਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਵੱਧ ਤੋਂ ਵੱਧ ਸਟੂਡੈਂਟਸ ਨੂੰ ਇਕੱਠ ਕਰਨਾ ਚਾਹੀਦਾ ਹੈ, ਤਾਂ ਕਿ ਸਰਕਾਰ ਤੱਕ ਜਲਦ ਤੋਂ ਜਲਦ ਆਵਾਜ਼ ਪਹੁੰਚ ਸਕੇ। ਇਸ ਦੇ ਨਾਲ ਹੀ ਸ਼ੈਰੀ ਨੇ ਕਿਹਾ ਕਿ ਜੇ ਵਿੱਦਿਆਰਥੀਆਂ ਨੂੰ ਉਨ੍ਹਾਂ ਦੇ ਕਿਸੇ ਵੀ ਸਪੋਰਟ ਦੀ ਲੋੜ ਹੋਵੇ ਤਾਂ ਉਹ ਉਨ੍ਹਾਂ ਦੇ ਹਾਜ਼ਰ ਹਨ। ਦੇਖੋ ਇਹ ਵੀਡੀਓ:
ਸ਼ੈਰੀ ਮਾਨ ਨੇ ਖੁਦ ਵੀ ਆਪਣੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਸਟੂਡੈਂਟਸ ਨੂੰ ਡੀਪੋਰਟ ਕਰਨ ਦੇ ਵਿਰੋਧ 'ਚ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਹਨ। ਦੇਖੋ ਇਹ ਤਸਵੀਰਾਂ:
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆੋਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਗਾਣੇ ਤੇ ਐਲਬਮਾਂ ਦਿੱਤੀਆਂ ਹਨ।