ਅਮੈਲੀਆ ਪੰਜਾਬੀ ਦੀ ਰਿਪੋਰਟ
Shehnaaz Gill And Guru Randhawa Net Worth: ਪੰਜਾਬੀ ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਗਿੱਲ ਇੰਨੀਂ ਦਿਨੀਂ ਸੁਰਖੀਆਂ ;ਚ ਬਣੀ ਹੋਈ ਹੈ। ਉਸ ਦੇ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਪਿਆਰ ਦੇ ਚਰਚੇ ਚੱਲ ਰਹੇ ਹਨ। ਦੋਵਾਂ ਨੂੰ ਅਕਸਰ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਦੇ ਦੇਖਿਆ ਜਾਂਦਾ ਹੈ। ਹੁਣ ਇਸ ਜੋੜੇ ਨੇ ਆਪਣੀਆਂ ਰੋਮਾਂਟਿਕ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਨਾਲ ਸ਼ਹਿਨਾਜ਼ ਤੇ ਗੁਰੂ ਦੋਵੇਂ ਇੱਕ ਵਾਰ ਫਿਰ ਤੋਂ ਇੱਕ ਮਿਊਜ਼ਿਕ ਵੀਡੀਓ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ।
ਇਸ ਦਰਮਿਆਨ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ 'ਚੋਂ ਜ਼ਿਆਦਾ ਅਮੀਰ ਕੌਣ ਹੈ। ਹਾਲਾਂਕਿ ਦੋਵੇਂ ਹੀ ਆਪੋ ਆਪਣੇ ਕਰੀਅਰ 'ਚ ਉਸਤਾਦ ਹਨ ਅਤੇ ਦੋਵਾਂ ਨੇ ਖੂਬ ਨਾਮ, ਦੌਲਤ ਤੇ ਸ਼ੋਹਰਤ ਕਮਾਈ ਹੈ, ਪਰ ਦੌਲਤ ਦੇ ਲਿਹਾਜ਼ ਨਾਲ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਤੋਂ ਕਿਤੇ ਜ਼ਿਆਦਾ ਅੱਗੇ ਹੈ।
ਸ਼ਹਿਨਾਜ਼ ਗਿੱਲ ਦੀ ਜਾਇਦਾਦ
ਪਿਛਲੇ 3 ਸਾਲਾਂ ਦੇ ਦਰਮਿਆਨ ਹੀ ਸ਼ਹਿਨਾਜ਼ ਗਿੱਲ ਦੀ ਨੈੱਟ ਵਰਥ ਯਾਨਿ ਜਾਇਦਾਦ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਿਲਿਆ ਹੈ। ਇਸ ਵਿੱਚ ਸਭ ਤੋਂ ਵੱਡਾ ਹੱਥ 'ਬਿੱਗ ਬੌਸ 13' ਦਾ ਹੈ। 2019 'ਚ ਜਦੋਂ ਸ਼ਹਿਨਾਜ਼ ਗਿੱਲ ਬਿੱਗ ਬੌਸ 'ਚ ਨਜ਼ਰ ਆਂਈ, ਤਾਂ ਆਪਣੀ ਮਾਸੂਮੀਅਤ ਤੇ ਚੁਲਬੁਲੇ ਸੁਭਾਅ ਕਰਕੇ ਪੂਰੇ ਦੇਸ਼ ਦੀ ਜਾਨ ਬਣ ਗਈ। ਇੱਥੋਂ ਸ਼ਹਿਨਾਜ਼ ਨੇ ਖੂਬ ਪ੍ਰਸਿੱਧੀ ਖੱਟੀ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਿਪੋਰਟ ਦੇ ਮੁਤਾਬਕ ਸ਼ਹਿਨਾਜ਼ ਦੀ ਜਾਇਦਾਦ 2020 'ਚ 1 ਮਿਲੀਅਨ ਡਾਲਰ ਯਾਨਿ 8.32 ਕਰੋੜ ਰੁਪਏ ਸੀ। 2021 'ਚ ਉਸ ਦੀ ਜਾਇਦਾਦ 2 ਮਿਲੀਅਨ ਡਾਲਰ (ਸਾਢੇ 16 ਕਰੋੜ ਰੁਪਏ) ਹੋ ਗਈ। ਜਦਕਿ 2022 'ਚ 3.5 ਮਿਲੀਅਨ ਤੇ 2023 ਦੀਆਂ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਇਸ ਸਮੇਂ 4 ਮਿਲੀਅਨ ਡਾਲਰ ਯਾਨਿ 33 ਕਰੋੜ ਰੁਪਏ ਜਾਇਦਾਦ ਦੀ ਮਾਲਕਣ ਹੈ। ਸ਼ਹਿਨਾਜ਼ ਗਿੱਲ ਦੀ ਇੱਕ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਉਹ ਇੱਕ ਦਿਨ 'ਚ 84 ਹਜ਼ਾਰ ਰੁਪਏ ਦੀ ਕਮਾਈ ਕਰਦੀ ਹੈ। ਜਦਕਿ ਸ਼ਹਿਨਾਜ਼ ਦੀ ਇੱਕ ਮਹੀਨੇ ਦੀ ਕਮਾਈ 25 ਲੱਖ ਰੁਪਏ ਹੈ। ਰਿਪੋਰਟਾਂ ਮੁਤਾਬਕ ਉਸ ਦੀ ਸਾਲਾਨਾ ਕਮਾਈ 3 ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਪੋਸਟ ਤੋਂ ਵੀ ਲੱਖਾਂ ਰੁਪਏ ਕਮਾਉਂਦੀ ਹੈ। ਸ਼ਹਿਨਾਜ਼ ਗਿੱਲ ਇੱਕ ਪੋਸਟ ਸ਼ੇਅਰ ਕਰਨ ਦਾ 10 ਲੱਖ ਰੁਪਏ ਲੈਂਦੀ ਹੈ।
ਗੁਰੂ ਰੰਧਾਵਾ ਦੀ ਜਾਇਦਾਦ
ਗੁਰੂ ਰੰਧਾਵਾ ਗਲੋਬਲ ਸਿੰਗਰ ਹੈ। ਉਸ ਦੇ ਗਾਣੇ ਪੂਰੀ ਦੁਨੀਆ 'ਚ ਪਸੰਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਲਾਈਵ ਸ਼ੋਅਜ਼ ਵੀ ਕਰਦਾ ਰਹਿੰਦਾ ਹੈ। ਇੱਕ ਰਿਪੋਰਟ ਦੇ ਮੁਤਾਬਕ 2023 'ਚ ਗੁਰੂ ਰੰਧਾਵਾ ਦੀ ਜਾਇਦਾਦ 5.5 ਮਿਲੀਅਨ ਡਾਲਰ ਯਾਨਿ 41 ਕਰੋੜ ਰੁਪਏ ਹੈ। ਉਹ ਇੱਕ ਮਹੀਨੇ 'ਚ 40 ਲੱਖ ਤੋਂ ਜ਼ਿਆਦਾ ਦੀ ਕਮਾਈ ਕਰਦਾ ਹੈ, ਜਦਕਿ ਉਸ ਦੀ ਸਾਲਾਨਾ ਕਮਾਈ 5 ਕਰੋੜ ਤੋਂ ਜ਼ਿਆਦਾ ਦੀ ਬਣਦੀ ਹੈ।
ਕਾਬਿਲੇਗੌਰ ਹੈ ਕਿ ਗੁਰੂ ਰੰਧਾਵਾ ਦਾ ਨਵਾਂ ਗਾਣਾ 'ਸਨਰਾਈਜ਼' ਜਲਦ ਰਿਲੀਜ਼ ਹੋਣ ਵਾਲਾ ਹੈ। ਇੱਕ ਵਾਰ ਫਿਰ ਤੋਂ ਇਸ ਗਾਣੇ 'ਚ ਗੁਰੂ ਤੇ ਸ਼ਹਿਨਾਜ਼ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲਣ ਵਾਲੀ ਹੈ।