ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਆਪਣੇ ਚੁਲਬੁਲੇ ਅੰਦਾਜ਼ ਕਰਕੇ ਟ੍ਰੈਂਡਿੰਗ 'ਤੇ ਬਣੀ ਰਹਿੰਦੀ ਹੈ। ਸ਼ਹਿਨਾਜ਼ ਨੂੰ ਫੈਨਜ਼ ਦੇ ਨਾਲ ਜੁੜੇ ਰਹਿਣਾ ਬਾਖੂਬੀ ਆਉਂਦਾ ਹੈ। ਸ਼ਹਿਨਾਜ਼ ਵੱਲੋਂ ਕੁਝ ਵੀ ਪੋਸਟ ਕੀਤਾ ਗਿਆ ਇੰਟਰਨੈੱਟ ਦੀ ਦੁਨੀਆ 'ਤੇ ਕਾਫੀ ਟ੍ਰੈਂਡ ਹੁੰਦਾ ਹੈ। ਫਿਰ ਭਾਵੇਂ ਸ਼ਹਿਨਾਜ਼ ਦੀ ਆਪਣੀ ਕੋਈ ਪੋਸਟ ਹੋਵੇ ਜਾਂ ਸ਼ਹਿਨਾਜ਼ ਦੀ ਸਿਧਾਰਥ ਸ਼ੁਕਲਾ ਨਾਲ ਕੋਈ ਪੋਸਟ। ਸੋਸ਼ਲ ਮੀਡਿਆ 'ਤੇ ਸ਼ਹਿਨਾਜ਼ ਨੇ ਆਪਣੇ ਫੈਨਜ਼ ਨਾਲ ਲਾਈਵ ਹੋਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰਦੇ ਹੋਏ ਸ਼ਹਿਨਾਜ਼ ਹਾਲ ਹੀ 'ਚ ਲਾਈਵ ਹੋਈ ਤੇ ਫੈਨਜ਼ ਨਾਲ ਰੂਬਰੂ ਹੋਈ।


ਆਪਣੀਆਂ ਗੱਲਾਂ ਨਾਲ ਸ਼ਹਿਨਾਜ਼ ਨੇ ਇਕ ਵਾਰ ਫਿਰ ਆਪਣੇ ਫੈਨਜ਼ ਦਾ ਦਿਲ ਜਿੱਤ ਲਿਆ। ਸ਼ਹਿਨਾਜ਼ ਨੇ ਆਪਣੇ ਫੈਨਜ਼ ਦੇ ਕਮੈਂਟਸ ਦਾ ਰਿਪਲਾਈ ਵੀ ਕੀਤਾ। ਇਸ ਦੌਰਾਨ ਕਮੈਂਟਸ 'ਚ ਯੂਜ਼ਰਸ ਨੇ ਸ਼ਹਿਨਾਜ਼ ਨੂੰ ਬੇਬੀ ਡੋਲ ਤੇ ਕਿਊਟ ਬੋਲਿਆ। ਸ਼ਹਿਨਾਜ਼ ਆਪਣੇ ਇਨੋਸੈਂਟ ਸੁਭਾਅ ਕਰਕੇ ਵੀ ਫੈਨਜ਼ ਨੂੰ ਬੇਹੱਦ ਪਸੰਦ ਹੈ। ਗੱਲਾਂ-ਗੱਲਾਂ 'ਚ ਸ਼ਹਿਨਾਜ਼ ਨੇ ਲਾਈਵ 'ਚ ਕਹਿ ਦਿੱਤਾ ਕਿ ਉਸ ਨੂੰ ਲਾਈਵ ਆਉਣ ਤੋਂ ਬਹੁਤ ਡਰ ਲੱਗਦਾ ਹੈ, ਉਹ ਤਾਂ ਸਿਰਫ ਆਪਣੀ ਡ੍ਰੇਸ ਦਿਖਾਉਣ ਲਈ ਲਾਈਵ ਆਈ ਹੈ।

Anushka - Virat Welcome Baby: ਵਿਰਾਟ ਤੇ ਅਨੁਸ਼ਕਾ ਬਣੇ ਮਾਤਾ-ਪਿਤਾ, ਟਵਿੱਟਰ 'ਤੇ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ

ਇਸ ਦੇ ਨਾਲ ਇਹ ਵੀ ਕਿਹਾ ਕਿ ਮੈਂ ਜ਼ਿਆਦਾ ਕੁਝ ਅਚੀਵ ਨਹੀਂ ਕੀਤਾ ਸਿਰਫ ਇਕੋ ਸ਼ੋਅ ਕੀਤਾ ਹੈ, ਫਿਰ ਵੀ ਮੈਨੂੰ ਇੰਨਾ ਪਿਆਰ ਮਿਲਦਾ ਹੈ। ਇੰਟਰਨੈੱਟ ਦੀ ਦੁਨੀਆ 'ਤੇ ਸ਼ਹਿਨਾਜ਼ ਦਾ ਬਿਗ ਬੌਸ ਹਾਊਸ ਦਾ ਇਕ ਚੰਕ ਖੂਬ ਵਾਇਰਲ ਹੋ ਰਿਹਾ ਹੈ, ਜੋ ਹੈ ਤੁਹਾਡਾ ਕੁੱਤਾ ਟੋਮੀ ਵਾਲਾ। ਇਸ ਚੰਕ 'ਤੇ ਲੱਖਾਂ ਦੀ ਵੀਡਿਓਜ਼ ਬਣ ਚੁਕੀਆਂ ਹਨ। ਜਿੰਨੀ ਵਾਰ ਵੀ ਇਹ ਚੰਕ ਪਲੇਅ ਹੁੰਦਾ ਹੈ ਉੰਨੀ ਵਾਰ ਸ਼ਹਿਨਾਜ਼ ਨੂੰ ਯਾਦ ਕੀਤਾ ਜਾਂਦਾ ਹੈ। ਫੈਨਜ਼ ਵਲੋਂ ਲਾਈਵ 'ਚ ਸ਼ਹਿਨਾਜ਼ ਦੀ ਲੁਕ ਦੀ ਕਾਫੀ ਤਾਰੀਫ ਹੋਈ। ਪਰ ਗੱਲਾਂ ਗੱਲਾਂ ਚ ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਉਸ ਨੂੰ ਕਿਸੇ ਮੇਕਅਪ ਆਰਟਿਸਟ ਦੀ ਲੋੜ ਨਹੀਂ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ