ਮੁੰਬਈ: ਬਿੱਗ ਬੌਸ 12 ਨਾਲੋਂ ਜ਼ਿਆਦਾ ਚਰਚਾ ਅਜੇ ਵੀ ਬਿੱਗ ਬੌਸ ਦੇ ਪਿਛਲੇ ਸੀਜ਼ਨ ਦੀ ਹੁੰਦੀ ਹੈ। ਖਾਸ ਕਰ 11ਵੇਂ ਸੀਜ਼ਨ ਦੇ ਖਿਡਾਰੀਆਂ ਦੀ ਦੀ ਦੋਸਤੀ ਅਤੇ ਦੁਸ਼ਮਣੀ ਦੋਵੇਂ ਹੀ ਸੁਰਖੀਆਂ ‘ਚ ਰਹਿੰਦੀ ਹੈ। ਬਿੱਗ ਬੌਸ 11 ਦੀ ਮਾਂ-ਧੀ ਦੀ ਜੋੜੀ ਯਾਨੀ ਅਰਸ਼ੀ ਖ਼ਾਨ ਅਤੇ ਸ਼ਿਲਪਾ ਸਿੰਦੇ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈਆਂ ਹਨ।




ਦੋਵੇਂ ਇੱਕ ਵਾਰ ਫੇਰ ਇੱਕਠੀਆਂ ਨਜ਼ਰ ਆਈਆਂ ਹਨ। ਉਹ ਵੀ ਇੱਕ ਤਸਵੀਰ ‘ਚ ਜਿਸ ‘ਚ ਉਨ੍ਹਾਂ ਦੀ ਆਈਕੋਨਿਕ ਜੋੜੀ ਟ੍ਰੈਡਿਸ਼ਨਲ ਡ੍ਰੈਸ ‘ਚ ਨਜ਼ਰ ਆ ਰਹੀ ਹੈ। ਅਰਸ਼ੀ ਅਤੇ ਸ਼ਿਲਪਾ ਨੇ ਇਕੱਠੇ ਦੀਵਾਲੀ ਸੈਲੀਬ੍ਰੈਟ ਕੀਤੀ ਹੈ। ਇਸ ਫੋਟੋ ਨੂੰ ਅਰਸ਼ੀ ਨੇ ਆਪਣੇ ਸੋਸ਼ਲ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਅਰਸ਼ੀ ਨੇ ‘ਹੈਪੀ ਦੀਵਾਲੀ’ ਦਾ ਕੈਪਸ਼ਨ ਦੇ ਕੇ ਸ਼ੇਅਰ ਕੀਤਾ ਹੈ।


ਇਸ ਟ੍ਰੇਡੀਸ਼ਨਲ ਡ੍ਰੈਸ ‘ਚ ਸ਼ਿਲਪਾ ਨੇ ਬਲੈਕ ਕਲਰ ਦਾ ਸੂਟ ਅਤੇ ਅਰਸ਼ੀ ਨੇ ਯੈਲੋ ਕਲਰ ਦਾ ਸੂਟ ਪਾਇਆ ਹੋਇਆ ਹੈ। ਦੋਨਾਂ ਦੀ ਤਸਵੀਰਾਂ ਨੂੰ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ। ਸ਼ਿਲਪਾ ਸ਼ੋਅ ਦੀ ਵਿਨਰ ਰਹੀ ਚੁੱਕੀ ਹੈ ਅਤੇ ਇਸ ਸਾਲ ਦੇ ਖਿਡਾਰੀਆਂ ਦੀ ਸ਼ਿਲਪਾ, ਵਿਕਾਸ ਅਤੇ ਹਿਨਾ ਕਲਾਸ ਵੀ ਲਗਾ ਚੁੱਕੀ ਹੈ।