Bigg Boss 13: ਬਾਲੀਵੁੱਡ ਅਦਾਕਾਰਾ ਕੋਇਨਾ ਮਿਤਰਾ ਇਨ੍ਹੀਂ ਦਿਨੀਂ ਬਿੱਗ ਬੌਸ ਦੇ ਘਰ ਜ਼ਬਰਦਸਤ ਯੋਜਨਾਬੰਦੀ ਨਾਲ ਆਪਣੀ ਸ਼ਾਨਦਾਰ ਪਾਰੀ ਖੇਡ ਰਹੀ ਹੈ। ਅਜਿਹੀ ਸਥਿਤੀ ਵਿੱਚ, ਹਾਲ ਹੀ ਵਿੱਚ ਨੌਮੀਨੇਸ਼ਨ ਟਾਸਕ ਹੋਇਆ। ਇਸ ਟਾਸਕ ਵਿੱਚ ਲੜਕੇ ਨੂੰ ਇੱਕ ਲੜਕੀ ਨੂੰ ਸੇਫ ਕਰਨਾ ਸੀ ਤੇ ਦੂਜੀ ਨੂੰ ਨਾਮਜ਼ਦ ਕਰਨਾ ਸੀ ਜਿਸ ਨੂੰ ਉਹ ਚਾਹੇਗਾ।


ਇਸ ਟਾਸਕ ਵਿੱਚ ਕੁੜੀਆਂ ਨੂੰ ਨੌਮੀਨੇਸ਼ਨ ਤੋਂ ਬਚਾਉਣ ਲਈ ਮੁੰਡਿਆਂ ਨੂੰ ਆਪਣੀਆਂ ਗੱਲਾਂ ਵਿੱਚ ਰੁਝਾਉਣਾ ਸੀ। ਇਸ ਟਾਸਕ ਵਿਚ ਆਸਿਮ ਨੇ ਕਮੀਜ਼ ਉਤਾਰ ਦਿੱਤੀ ਤੇ ਅਭਿਨੇਤਰੀ ਕੋਇਨਾ ਮਿੱਤਰਾ ਤੋਂ ਪੁੱਛਿਆ ਕਿ ਉਹ ਆਸਿਮ ਦੀ ਬਾਡੀ ਵਿੱਚ ਕੀ ਪਸੰਦ ਕਰਦੀ ਹੈ। ਆਸਿਮ ਦਾ ਇਹ ਸਵਾਲ ਕੋਇਨਾ ਨੂੰ ਜ਼ਰਾ ਪਸੰਦ ਨਹੀਂ ਆਇਆ।


ਅਜਿਹੇ ਵਿੱਚ ਕੋਇਨਾ ਨੇ ਗੱਲ ਪਲਟਾਉਂਦਿਆਂ ਕਿਹਾ ਕਿ ਉਹ ਖੇਡ ਚੰਗੀ ਤਰ੍ਹਾਂ ਖੇਡਦਾ ਹੈ, ਪਰ ਜਦੋਂ ਇਸ ਟਾਸਕ ਵਿੱਚ ਆਸਿਮ ਨੇ ਦੇਬੋਲੀਨਾ ਨੂੰ ਬਚਾਉਂਦੇ ਹੋਏ ਕੋਇਨਾ ਨੂੰ ਨੌਮੀਨੇਟ ਕੀਤਾ ਤਾਂ ਵਿੱਚ ਕੋਇਨਾ ਹੋਰ ਵੀ ਗੁੱਸੇ ਹੋ ਗਈ।


ਟਾਸਕ ਮਗਰੋਂ ਜਦੋਂ ਕੋਇਨਾ ਨਾਲ ਗੱਲ ਕਰਨ ਲਈ ਆਸਿਮ ਉਸ ਕੋਲ ਗਿਆ, ਤਾਂ ਉਹ ਉਸ ਨਾਲ ਬਹੁਤ ਨਾਰਾਜ਼ ਹੋ ਗਈ। ਇਸ ਦੌਰਾਨ, ਆਸਿਮ ਨੇ ਕੋਇਨਾ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੋਇਨਾ ਨੇ ਇੱਕ ਨਹੀਂ ਸੁਣੀ ਤੇ ਆਪਣੀ ਗੱਲ 'ਤੇ ਕਾਇਮ ਰਹੀ।