ਮੁੰਬਈ: ਅਦਾਕਾਰਾ ਸ਼ਵੇਤਾ ਤਿਵਾੜੀ ਮਸ਼ਹੂਰ ਟੀਵੀ ਅਦਾਕਾਰਾ ਹੈ ਤੇ ਕਈ ਫਿਲਮਾਂ ਵਿੱਚ ਨਜ਼ਰ ਆਈ ਹੈ। ਸ਼ਵੇਤਾ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸ਼ਵੇਤਾ ਆਪਣੀ ਖੂਬਸੂਰਤੀ ਤੇ ਅਦਾਕਾਰੀ ਦੇ ਨਾਲ-ਨਾਲ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਉਨ੍ਹਾਂ ਦਾ ਦੋ ਵਾਰ ਵਿਆਹ ਹੋਇਆ ਹੈ।

ਕੁਝ ਮਹੀਨੇ ਪਹਿਲਾਂ ਸ਼ਵੇਤਾ ਤਿਵਾੜੀ ਦਾ ਇਕ ਇੰਟਰਵਿਊ ਵੀ ਖਬਰਾਂ ਵਿੱਚ ਰਿਹਾ ਸੀ, ਜਿਸ 'ਚ ਉਸ ਨੇ ਕਈ ਤਰਾਂ ਦੇ ਖੁਲਾਸੇ ਕੀਤੇ। ਇਹ ਸਾਹਮਣੇ ਆਇਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਹੁਣ ਆਪਣੇ ਬੇਟੇ ਰਯਾਂਸ਼ ਕੋਹਲੀ ਤੇ ਬੇਟੀ ਪਲਕ ਤਿਵਾੜੀ ਨੂੰ ਪਿਆਰ ਕਰਨਾ ਚਾਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਉਸ ਨੇ ਆਪਣੇ ਪਤੀ ਅਭਿਨਵ ਕੋਹਲੀ ਨਾਲ ਸਬੰਧ ਖਤਮ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਅੱਗੇ ਵਧਣਾ ਹੋਵੇਗਾ।

ਸੋਨੂੰ ਸੂਦ ਕਰੇਗਾ ਹੁਣ ਇਹ ਵੱਡਾ ਕੰਮ, ਲੋਕ ਦੇਣਗੇ ਦੁਆਵਾਂ

ਸ਼ਵੇਤਾ ਦੇ ਵਿਆਹ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਦੋ ਵਾਰ ਵਿਆਹ ਕੀਤਾ ਹੈ। ਸ਼ਵੇਤਾ ਤਿਵਾੜੀ ਦਾ ਪਹਿਲਾਂ ਵਿਆਹ 1998 ਵਿੱਚ ਰਾਜਾ ਚੌਧਰੀ ਨਾਲ ਹੋਇਆ ਸੀ। ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ, ਇਹ ਰਿਸ਼ਤਾ ਟੁੱਟ ਗਿਆ। ਉਨ੍ਹਾਂ ਨੇ 2007 'ਚ ਤਲਾਕ ਲਈ ਦਰਖਾਸਤ ਦਿੱਤੀ ਸੀ ਤੇ ਅੰਤ 'ਚ 2012 'ਚ ਦੋਵਾਂ ਦਾ ਤਲਾਕ ਹੋ ਗਿਆ। ਬਾਅਦ ਵਿੱਚ ਸ਼ਵੇਤਾ ਨੇ ਅਭਿਨਵ ਕੋਹਲੀ ਨਾਲ ਵਿਆਹ ਕਰਵਾ ਲਿਆ। ਹਾਲਾਂਕਿ, ਉਨ੍ਹਾਂ ਦੇ ਵਿਚਕਾਰ ਸਭ ਕੁਝ ਠੀਕ ਨਹੀਂ ਰਿਹਾ। ਸ਼ਵੇਤਾ ਦੀ ਰਾਜਾ ਚੌਧਰੀ ਤੋਂ ਇਕ ਧੀ ਪਲਕ ਹੈ ਤੇ ਅਭਿਨਵ ਤੋਂ ਇਕ ਬੇਟਾ ਰਿਆਨਸ਼ ਹੈ।

ਅਨਮੋਲ ਗਗਨ ਮਾਨ 'ਆਪ' 'ਚ ਸ਼ਾਮਲ! ਭਗਵੰਤ ਮਾਨ ਦਾ ਦੇਵੇਗੀ ਸਾਥ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ